July 2, 2024 9:30 pm
Bhutal Kalan

CM ਮਾਨ ਪਰਾਲੀ ਤੋਂ ਬਾਇਓ ਊਰਜਾ ਬਣਾਉਣ ਵਾਲੇ ਜਰਮਨ ਕੰਪਨੀ ਦੇ ਪਲਾਂਟ ਦਾ ਕਰਨਗੇ ਉਦਘਾਟਨ

ਚੰਡੀਗੜ੍ਹ 18 ਅਕਤੂਬਰ 2022: ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ-ਖੂੰਹਦ ਨੂੰ ਸਾੜਨ ਦਾ ਸਿਲਸਿਲਾ ਖ਼ਤਮ ਨਹੀਂ ਹੋ ਰਿਹਾ ਹੈ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅੱਜ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ (Bhutal Kalan) ਵਿਖੇ ਇੱਕ ਲੱਖ ਟਨ ਪਰਾਲੀ ਤੋਂ ਬਾਇਓ ਐਨਰਜੀ ਬਣਾਉਣ ਵਾਲੀ ਮਸ਼ਹੂਰ ਜਰਮਨ ਕੰਪਨੀ VERBIO ਦੇ ਪਹਿਲੇ ਪਲਾਂਟ ਦਾ ਅੱਜ ਉਦਘਾਟਨ ਕਰਨਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਇੱਕ ਸਾਲ ਵਿੱਚ 1 ਲੱਖ ਟਨ ਪਰਾਲ਼ੀ ਤੋਂ ਬਾਇਓ ਊਰਜਾ ਬਣਾਉਣ ਵਾਲੀ ਜਰਮਨੀ ਦੀ ਮਸ਼ਹੂਰ ਕੰਪਨੀ VERBIO ਦੇ ਪਹਿਲੇ ਪਲਾਂਟ ਦਾ ਅੱਜ ਉਦਘਾਟਨ…ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ…ਜਰਮਨੀ ਦੀ ਇੰਡਸਟਰੀ ਪੰਜਾਬ ਵੱਲ..ਚੰਗੇ ਸੰਕੇਤ..

Image