4 ਮਾਰਚ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਇਸ ਵੇਲੇ ਹਰ ਇਕ ਕੰਮ ਨੂੰ ਲੈ ਕੇ ਪੂਰੀ ਤਰ੍ਹਾਂ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਹਨ|ਉਥੇ ਹੀ ਜੇ ਗੱਲ ਕਰੀਏ ਕਿ ਤਹਿਸੀਲਦਾਰਾਂ ਦੇ ਵਲੋਂ ਬੀਤੇ ਦਿਨ ਐਲਾਨ ਕੀਤਾ ਗਿਆ ਸੀ ਕਿ ਉਹ ਕੁਝ ਦਿਨਾਂ ਦੇ ਲਈ ਹੜਤਾਲ ‘ਤੇ ਜਾ ਰਹੇ ਹਨ, ਉਥੇ ਹੀ ਅੱਜ CM ਮਾਨ ਦੇ ਵੱਲੋ ਤਹਿਸੀਲਦਾਰਾਂ (Tehsildars) ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ|
ਕਾਬਿਲਗੌਰ ਹੈ ਕਿ ਹੁਣ CM ਮਾਨ ਖੁਦ ਤਹਿਸੀਲਾਂ ਦਾ ਦੌਰਾ ਕਰਨ ਦੇ ਲਈ ਨਿਕਲ ਗਏ ਹਨ, CM ਮਾਨ ਅੱਜ ਖਰੜ ਦੇ ਤਹਿਸੀਲ ਦਫਤਰ ਪਹੁੰਚੇ ਹੋਏ ਹਨ, ਉਥੇ ਉਨ੍ਹਾਂ ਦੇ ਵੱਲੋਂ ਤਹਿਸੀਲ ਦੇ ਵਿਚ ਕੰਮਕਾਜਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ|
ਉਥੇ ਹੀ ਹੁਣ ਇਸ ਮਸਲੇ ਨੂੰ ਲੈ ਕੇ CM ਮਾਨ ਐਕਸ਼ਨ (action) ਦੇ ਵਿੱਚ ਨਜਰ ਆ ਰਹੇ ਹਨ, ਉਨ੍ਹਾਂ ਹੜਤਾਲੀ ਤਹਿਸੀਲਦਾਰਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ ਕਿਹਾ ਹੈ ਕਿ ਤੁਹਾਡੀ ਸਮੂਹਿਕ ਛੁੱਟੀ ਤੁਹਾਨੂੰ ਮੁਬਾਰਕ ਹੋ, ਪਰ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮ ਦੀ ਜਿੰਮੇਵਾਰੀ ਦੇ ਦਿੱਤੀ ਹੈ| ਐਨਾ ਹੀ ਨਹੀਂ ਬਲਕਿ CM ਮਨ ਨੇ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਹੁਣ ਲੋਕ ਫੈਸਲਾ ਕਰਨਗੇ ਕਿ ਤੁਹਾਨੂੰ ਛੁੱਟੀ (holiday) ਤੋਂ ਬਾਅਦ, ਕਿੱਥੇ ਜੁਆਇਨ ਕਰਵਾਉਣਾ ਹੈ| ਇਸ ਬਾਰੇCM ਮਾਨ ਨੇ ਸੋਸ਼ਲ ਮੀਡੀਆ (social media) ਤੇ ਵੀ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀਆਂ ਹੈ|
CM ਮਾਨ ਨੇ X ‘ਤੇ ਪੋਸਟ ਸਾਂਝੀ ਕਰ ਲਿਖਿਆ- ਤਹਿਸੀਲਦਾਰਾਂ (Tehsildars) ਦੀ ਆਪਣੇ ਭਿੑਸ਼ਟਾਚਾਰੀ ਸਾਥੀਆਂ ਦੇ ਹੱਕ ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖਤ ਖਿਲਾਫ ਹੈ..ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਕੰਮ ਨਾ ਰੁਕਣ..ਤਹਿਸੀਲਦਾਰਾਂ (Tehsildars) ਨੂੰ ਸਮੂਹਿਕ ਛੁੱਟੀ ਮੁਬਾਰਕ ..ਪਰ ਛੁੱਟੀ ਤੋੰ ਬਾਅਦ ਕਦੋੰ ਜਾਂ ਕਿੱਥੇ join ਕਰਵਾਉਣਾ ਹੈ ਇਹ ਲੋਕ ਫੈਸਲਾ ਕਰਨਗੇ
Read More: ਤਹਿਸੀਲਦਾਰਾਂ ਦੀ ਹੜਤਾਲ ਤੋਂ ਬਾਅਦ ਸਰਕਾਰ ਨੇ ਚੁੱਕਿਆ ਇਕ ਹੋਰ ਵੱਡਾ ਕਦਮ, ਕਾਨੂੰਨਗੋ ਨੂੰ ਦਿੱਤੀ ਇਹ ਜਿੰਮੇਵਾਰੀ