ਚੰਡੀਗੜ੍ਹ, 02 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਕੁਮਾਰ (Hockey Player Paramjit Kumar) ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਉਨ੍ਹਾਂ ਪੰਜਾਬ ਦੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਕੋਚ ਦੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਨੇ ਰਾਮਜੀਤ ਨੂੰ ਫਰੀਦਕੋਟ ਵਿੱਚ ਕੋਚ ਦੀ ਨੌਕਰੀ ਦਾ ਭਰੋਸਾ ਦਿੱਤਾ ਸੀ।
ਇਸਦੇ ਨਾਲ ਹੀ ਖੇਡ ਵਿਭਾਗ ਵੱਲੋਂ ਕਾਗਜ਼ੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲ ਹੀ ਵਿੱਚ ਪਰਮਜੀਤ ਕੁਮਾਰ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਰਾਸ਼ਟਰੀ ਹਾਕੀ ਖਿਡਾਰੀ ਪਰਮਜੀਤ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਮਜ਼ਦੂਰੀ ਕਰਦਾ ਨਜ਼ਰ ਆ ਰਿਹਾ ਸੀ |
ਪਰਿਵਾਰ ਦੇ ਪਾਲਣ-ਪੋਸ਼ਣ ਲਈ ਪਰਮਜੀਤ ਚੌਲਾਂ ਦੀਆਂ ਬੋਰੀਆਂ ਢੋਹਣ ਲਈ ਮਜਬੂਰ ਸਨ। ਆਲਮ ਇਹ ਸੀ ਕਿ ਇਸ ਖਿਡਾਰੀ ਨੂੰ 1 ਬੋਰੀ ਲੋਡਿੰਗ-ਅਨਲੋਡਿੰਗ ਦੇ ਸਿਰਫ਼ 1.25 ਰੁਪਏ ਮਿਲਦੇ ਸਨ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪਰਮਜੀਤ ਰੋਜ਼ਾਨਾ 450 ਬਾਰਦਾਨੇ ਦੀ ਲੋਡ-ਅਨਲੋਡ ਕਰਦਾ ਸੀ। ਉਸ ਨੂੰ ਭਾਰਤੀ ਟੀਮ ਦੇ ਪਹਿਰਾਵੇ ‘ਚ ਪੱਲੇਦਾਰੀ ਕਰਦੇ ਦੇਖ ਲੋਕ ਵੀ ਹੈਰਾਨ ਸਨ।