Site icon TheUnmute.com

ਬੀਬੀ ਡਾਕਟਰ ਮਾਮਲਾ: CM ਮਮਤਾ ਬੈਨਰਜੀ ਦਾ ਪੁਲਿਸ ਨੂੰ ਅਲਟੀਮੇਟਮ, ਐਤਵਾਰ ਤੱਕ ਦੋਸ਼ੀ ਨਾ ਫੜੇ ਤਾਂ CBI ਨੂੰ ਦੇਵਾਂਗੇ ਕੇਸ

CM Mamata Banerjee

ਚੰਡੀਗੜ੍ਹ, 12 ਅਗਸਤ 2024: ਕੋਲਕਾਤਾ ‘ਚ ਜੂਨੀਅਰ ਬੀਬੀ ਡਾਕਟਰ (female doctor) ਦੇ ਕਤਲ ਦੀ ਘਟਨਾ ਨੂੰ ਲੈ ਕੇ ਦੇਸ਼ ਭਰ ‘ਚ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈ ਅਤੇ ਪੀੜਤ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ | ਇਸ ਮਾਮਲੇ ਨੂੰ ਲੈ ਕੇ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (CM Mamata Banerjee) ਨੇ ਬੰਗਾਲ ਪੁਲਿਸ ਨੂੰ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ। ਜੇਕਰ ਪੁਲਿਸ ਐਤਵਾਰ ਤੱਕ ਇਸ ਮਾਮਲੇ ਨੂੰ ਸੁਲਝਾਉਣ ‘ਚ ਕਾਮਯਾਬ ਨਹੀਂ ਹੋਈ ਤਾਂ ਅਸੀਂ ਮਾਮਲਾ ਸੀਬੀਆਈ ਨੂੰ ਸੌਂਪ ਦੇਵਾਂਗੇ।

ਮੈਡੀਕਲ ਕਾਲਜ ‘ਚ ਸ਼ੁੱਕਰਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਚੌਥੀ ਮੰਜ਼ਿਲ ‘ਤੇ ਸਥਿਤ ਸੈਮੀਨਾਰ ਹਾਲ ‘ਚੋਂ ਇਕ ਡਾਕਟਰ ਦੀ ਅਰਧ ਨਗਨ ਲਾਸ਼ ਬਰਾਮਦ ਹੋਈ। ਮੌਕੇ ਤੋਂ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਲੈਪਟਾਪ ਬਰਾਮਦ ਹੋਇਆ ਹੈ। ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਬੀਬੀ ਡਾਕਟਰ (female doctor)  ਨਾਲ ਬਲਾਤਕਾਰ ਦੀ ਘਟਨਾ ਵਾਪਰੀ ਸੀ। ਇਕ ਜੂਨੀਅਰ ਬੀਬੀ ਡਾਕਟਰ ਦੀ ਲਾਸ਼ ਗੱਦੇ ‘ਤੇ ਪਈ ਮਿਲੀ ਸੀ |

Exit mobile version