Site icon TheUnmute.com

CM ਮਮਤਾ ਬੈਨਰਜੀ ਨੇ ਕੋਲਕਾਤਾ ‘ਚ ਕੱਢੀ ਸਦਭਾਵਨਾ ਰੈਲੀ, ਸਾਰੇ ਧਰਮਾਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ

CM Mamata Banerjee

ਚੰਡੀਗੜ੍ਹ, 22 ਜਨਵਰੀ 2024: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (CM Mamata Banerjee) ਨੇ ਅੱਜ ਕੋਲਕਾਤਾ ਵਿੱਚ ਸਦਭਾਵਨਾ ਰੈਲੀ ਕੱਢੀ। ਇਹ ਰੈਲੀ ਦੱਖਣੀ ਕੋਲਕਾਤਾ ਦੇ ਹਜ਼ਾਰਾ ਕਰਾਸਿੰਗ ਤੋਂ ਸ਼ੁਰੂ ਹੋਈ। ਇਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਮਮਤਾ ਕੋਲਕਾਤਾ ਦੇ ਕਾਲੀਘਾਟ ਮੰਦਰ ਪਹੁੰਚੀ ਅਤੇ ਕਾਲੀ ਮਾਤਾ ਦੀ ਪੂਜਾ ਕੀਤੀ।

ਮਮਤਾ ਨੇ ਇਸ ਮਾਰਗ ‘ਤੇ ਮਸਜਿਦਾਂ, ਚਰਚਾਂ ਅਤੇ ਗੁਰਦੁਆਰਿਆਂ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ। ਰੈਲੀ ਵਿੱਚ ਟੀਐਮਸੀ ਵਰਕਰ ਪਾਰਟੀ ਦੇ ਝੰਡੇ ਅਤੇ ਰਾਸ਼ਟਰੀ ਝੰਡੇ ਲੈ ਕੇ ਜਾ ਰਹੇ ਹਨ। ਇਹ ਰੈਲੀ ਹਜ਼ਾਰਾ ਮੋੜ ਤੋਂ ਪਾਰਕ ਸਰਕਸ ਗਰਾਊਂਡ ਤੱਕ ਜਾਵੇਗੀ।

Exit mobile version