July 4, 2024 5:22 pm
mamata_banerjee

CM ਮਮਤਾ ਬਨਰਜੀ ਨੇ ‘ਅਣਥੱਕ ਸੰਗਰਸ਼’ ਨੂੰ ਲੈ ਕੇ ਕਿਸਾਨਾਂ ਨੂੰ ਦਿੱਤੀ ਵਧਾਈ

ਚੰਡੀਗੜ੍ਹ 19 ਨਵੰਬਰ 2021 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਕਿਸਾਨਾਂ ਨੂੰ ਤਿੰਨ ਖ਼ੇਤੀ ਕਾਨੂੰਨ ਖਿਲਾਫ ‘ਅਣਥੱਕ ਸੰਗਰਸ਼’ ਕਰਨ ਨੂੰ ਲੈ ਕੇ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਸ ‘ਬੇਰਿਹਮੀ’ ਨਾਲ ਵਿਵਹਾਰ ਕੀਤਾ ਉਹ ਉਸ ਨਾਲ ਵਿਚਲਿਤ ਨਹੀਂ ਹੋਏ, ਬਨਰਜੀ ਦਾ ਇਹ ਬਿਆਨ ਉਸ ਸਮੇ ਆਇਆ ਜਦੋ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁਕ੍ਰਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਨੇ ਤਿੰਨ ਖ਼ੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਕੀਤਾ ਹੈ, ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਪਿਛਲੇ ਸਾਲ ਤੋਂ ਪ੍ਰਦਾਸਰਨ ਕਰ ਰਹੇ ਹਨ,
ਮਮਤਾ ਨੇ ਟਵੀਟ ਕੀਤਾ ਹੈ ਕਿ ਹਰ ਉਸ ਇਨਸਾਨ ਨੂੰ ਮੇਰੇ ਵਲੋਂ ਵਧਾਈ ਜਿਸ ਨੇ ‘ਅਣਥੱਕ ਸੰਗਰਸ਼’ ਕੀਤਾ ਤੇ ਭਾਜਪਾ ਨੇ ਜਿਸ ਬੇਰਹਿਮੀ ਨਾਲ ਤੁਹਾਡੇ ਨਾਲ ਵਿਵਹਾਰ ਕੀਤਾ, ਉਸ ਨਾਲ ਤੁਸੀ ਵਿਚਲਿਤ ਨਹੀਂ ਹੋਏ, ਇਹ ਤੁਹਾਡੀ ਜਿੱਤ ਹੈ, ਮੇਰੀ ਸੰਵੇਦਨਾ ਉਨ੍ਹਾਂ ਸਾਰਿਆਂ ਪ੍ਰਤੀ ਹੈ ਜਿਨ੍ਹਾਂ ਨੇ ਇਸ ਲੜਾਈ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।