Site icon TheUnmute.com

Delhi: CM ਕੇਜਰੀਵਾਲ ਭਲਕੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫ਼ਾ

CM Arvind Kejriwal

ਦਿੱਲੀ 16 ਸਤੰਬਰ 2024: 2 ਦਿਨ ਪਹਿਲਾਂ (13 ਸਤੰਬਰ) ਜ਼ਮਾਨਤ ‘ਤੇ ਜੇਲ ਤੋਂ ਬਾਹਰ ਆਏ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ
ਦੇਣ ਦਾ ਐਲਾਨ ਕੀਤਾ ਹੈ, CM ਕੇਜਰੀਵਾਲ ਜੀ ਵੱਲੋਂ ਕਿਹਾ ਗਿਆ ਕਿ ਉਹ 2 ਦਿਨਾਂ ‘ਚ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।

ਉਨ੍ਹਾਂ ਕਿਹਾ- ‘ਭਾਜਪਾ ਨੇ ਮੇਰੇ ‘ਤੇ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ, ਹੁਣ ਮੇਰੀ ਇਮਾਨਦਾਰੀ ਦਾ ਫੈਸਲਾ ਜਨਤਾ ਦੀ ਅਦਾਲਤ ‘ਚ ਹੋਵੇਗਾ। ਦੋ-ਤਿੰਨ ਦਿਨਾਂ ਵਿੱਚ ਵਿਧਾਇਕਾਂ ਦੀ ਮੀਟਿੰਗ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ। ਚੋਣਾਂ ਤੱਕ ਮੈਂ ਮੁੱਖ ਮੰਤਰੀ ਦੀ ਕੁਰਸੀ ‘ਤੇ ਨਹੀਂ ਬੈਠਾਂਗਾ। ਮਨੀਸ਼ ਸਿਸੋਦੀਆ ਵੀ ਕੋਈ ਅਹੁਦਾ ਨਹੀਂ ਲੈਣਗੇ, ਉਹ ਵੀ ਇਹੀ ਸੋਚਦੇ ਹਨ।

CM ਕੇਜਰੀਵਾਲ ਦੇ ਦੋ ਦਿਨਾਂ ‘ਚ ਅਸਤੀਫਾ ਦੇਣ ਦੇ ਸਵਾਲ ‘ਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ- ‘ਅੱਜ ਐਤਵਾਰ ਹੈ, ਸੋਮਵਾਰ ਈਦ ਦੀ ਛੁੱਟੀ ਹੈ। ਕੰਮਕਾਜੀ ਦਿਨ 17 ਸਤੰਬਰ ਨੂੰ ਹੀ ਹੈ। ਇਸ ਕਾਰਨ CM ਅਰਵਿੰਦ ਜੀ ਨੇ 2 ਦਿਨ ਦਾ ਸਮਾਂ ਲਿਆ ਹੈ।

 

Exit mobile version