Patwaris

ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ‘ਚ ਸਿਵਲ ਸਪੋਰਟ ਸਟਾਫ਼ ਦੇ 454 ਉਮੀਦਵਾਰਾਂ ਦੀ ਨਿਯੁਕਤੀ ‘ਤੇ CM ਮਾਨ ਵਲੋਂ ਵਧਾਈ

ਚੰਡੀਗੜ੍ਹ 2 ਨਵੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਊਰੋ ਆਫ਼ ਇਨਵੈਸਟੀਗੇਸ਼ਨ (Bureau of Investigation), ਪੰਜਾਬ ਪੁਲਿਸ ਵਿੱਚ ਸਿਵਲ ਸਪੋਰਟ ਸਟਾਫ਼ ਦੀਆਂ ਅਸਾਮੀਆਂ ਲਈ 454 ਉਮੀਦਵਾਰਾਂ ਦੀ ਨਿਯੁਕਤੀ ‘ਤੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ “ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬਿਊਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ ਪੁਲਿਸ ਵਿੱਚ ਸਿਵਲ ਸਪੋਰਟ ਸਟਾਫ ਦੀਆਂ 9 ਸ਼੍ਰੇਣੀਆਂ ਲਈ 454 ਉਮੀਦਵਾਰਾਂ ਨੂੰ ਡੋਮੇਨ ਸਪੈਸ਼ਲਿਸਟ ਵਜੋਂ ਚੁਣਿਆ ਗਿਆ ਹੈ। ਸਾਰਿਆਂ ਨੂੰ ਵਧਾਈ… ਚੁਣੇ ਗਏ ਉਮੀਦਵਾਰਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ…”

Scroll to Top