July 5, 2024 5:46 am
channi

CM ਚੰਨੀ ਦਾ ਨੌਜਵਾਨਾਂ ਨੂੰ ਤੋਹਫਾ, ਇੱਕ ਸਾਲ ‘ਚ ਦਿੱਤੀਆਂ ਜਾਣਗੀਆਂ ਇਕ ਲੱਖ ਨੌਕਰੀਆਂ

ਫਗਵਾੜਾ 4 ਜਨਵਰੀ 2022 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit singh channi)  ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਪੁੱਜੇ। ਜਿੱਥੇ ਉਨ੍ਹਾਂ ਨੌਜਵਾਨਾਂ ਨੂੰ ਤੋਹਫੇ ਦਿੰਦੇ ਹੋਏ ਕਈ ਵੱਡੇ ਐਲਾਨ ਕੀਤੇ। ਸੀ.ਐਮ ਚੰਨੀ (CM Charanjit singh channi)  ਨੇ ਕਿਹਾ ਕਿ ਜੇਕਰ ਨਵੀਂ ਸਰਕਾਰ ਬਣੀ ਤਾਂ ਆਈਲੈਟਸ ਦੀ ਕੋਚਿੰਗ ਮੁਫ਼ਤ ਦਿੱਤੀ ਜਾਵੇਗੀ ਅਤੇ ਨਾਲ ਹੀ ਇੱਕ ਸਾਲ ਵਿੱਚ 1 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਬਾਰੇ ਕਾਨੂੰਨ ਬਣਾਵਾਂਗੇ, ਅੱਜ ਦੀ ਕੈਬਨਿਟ ਮੀਟਿੰਗ ਵਿੱਚ ਬਿੱਲ ਵੀ ਪਾਸ ਕਰ ਦਿੱਤਾ ਜਾਵੇਗਾ।