Site icon TheUnmute.com

CM ਚੰਨੀ ਦਾ ਵੱਡਾ ਬਿਆਨ, ਪੰਜਾਬ ‘ਚ ਨਹੀਂ ਲੱਗੇਗਾ ਰਾਤ ਦਾ ਕਰਫਿਊ

CM Channi

ਚੰਡੀਗੜ੍ਹ 29 ਦਸੰਬਰ 2021 : ਪੰਜਾਬ ‘ਚ ਅਜੇ ਰਾਤ ਦਾ ਕਰਫਿਊ (Night curfew) ਨਹੀਂ ਲਗਾਇਆ ਜਾਵੇਗਾ। ਨਵੇਂ ਸਾਲ ‘ਤੇ ਕੋਈ ਪਾਬੰਦੀ ਲਗਾਉਣ ਦਾ ਕੋਈ ਵਿਚਾਰ ਨਹੀਂ ਹੈ। ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit singh channi)  ਨਾਲ ਸਮੀਖਿਆ ਮੀਟਿੰਗ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ। ਪੰਜਾਬ ‘ਚ ਇੱਕ ਵੀ ਓਮਾਈਕਰੋਨ ਕੇਸ ਨਹੀਂ ਹੈ। ਸਿਰਫ ਇਕ ਮਾਮਲਾ ਸਾਹਮਣੇ ਆਇਆ ਸੀ ਜੋ ਵਿਦੇਸ਼ ਤੋਂ ਏਅਰਪੋਰਟ ‘ਤੇ ਮਿਲਿਆ ਸੀ, ਉਹ ਵੀ ਠੀਕ ਹੋ ਕੇ ਆਪਣੇ ਘਰ ਚਲਾ ਗਿਆ ਹੈ। ਸਰਕਾਰ ਦੀਆਂ ਤਿਆਰੀਆਂ ਮੁਕੰਮਲ ਹਨ, ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ। ਸਾਰੇ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

Exit mobile version