CM Channi

ਯੂਕਰੇਨ ‘ਚ ਬਰਨਾਲਾ ਦੇ ਵਿਦਿਆਰਥੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲਣ ਪੁੱਜੇ ਸੀ.ਐੱਮ ਚੰਨੀ

ਯੂਕਰੇਨ ਅਤੇ ਰੂਸ (Ukraine and Russia) ਵਿਚਾਲੇ ਚਲ ਰਹੀ ਜੰਗ ਹਾਲੇ ਤਕ ਰੁਕੀ ਨਹੀਂ ਹੈ। ਜਿਸ ਤੋਂ ਬਾਅਦ ਅਜਿਹੇ ਹਾਲਾਤਾਂ ‘ਚ ਭਾਰਤ ਸਰਕਾਰ ਲਗਾਤਾਰ ਇੱਥੇ ਫਸੇ ਵਿਦਿਆਰਥੀਆਂ ਨੂੰ ਕੱਢਣ ਦਾ ਯਤਨ ਕਰ ਰਹੀ ਹੈ। ਓਥੇ ਹੀ ਯੂਕਰੇਨ (Ukraine 0 ‘ਚ ਬਰਨਾਲਾ ਦੇ ਵਿਦਿਆਰਥੀ ਦੀ ਮੌਤ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit singh channi) ਮ੍ਰਿਤਕ ਦੇ ਪਰਿਵਾਰ ਨੂੰ ਮਿਲਣ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਨ ਅਤੇ ਮ੍ਰਿਤਕ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ।

ਸੀ.ਐੱਮ ਚੰਨੀ ਨੇ ਅੱਗੇ ਕਿਹਾ ਕਿ ਪੰਜਾਬ ਤੋਂ ਯੂਕਰੇਨ (Ukraine) ਗਏ ਬਾਕੀ ਵਿਦਿਆਰਥੀਆਂ ਨੂੰ ਵਾਪਸ ਲੈ ਕੇ ਆਉਣ ਦੀ ਕੋਸ਼ਿਸ ਲਗਾਤਾਰ ਜਾਰੀ ਹੈ। ਸਾਡੀ ਸਰਕਾਰ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਇਸ ਬਾਰੇ ‘ਚ ਗੱਲ ਵੀ ਕੀਤੀ ਹੈ।

ਦੱਸਦਈਏ ਕਿ ਬੁਧਵਾਰ ਨੂੰ ਯੂਕਰੇਨ (Ukraine) ‘ਚ ਬਰਨਾਲਾ ਦੇ ਨੌਜਵਾਨ ਚੰਦਨ ਜਿੰਦਲ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਚੰਦਨ ਜਿੰਦਲ 4 ਸਾਲਾਂ ਤੋਂ ਯੂਕਰੇਨ ਦੇ ਵਿਨਿਸਿਆ ਸਟੇਟ ‘ਚ ਐੱਮ.ਬੀ.ਬੀ.ਐੱਸ ਦੀ ਪੜਾਈ ਕਰਨ ਗਿਆ ਸੀ।

ਜਿਥੇ 2 ਫਰਵਰੀ ਨੂੰ ਬਿਮਾਰ ਹੋ ਗਿਆ ਅਤੇ ਉਸ ਦੇ ਦਿਮਾਗ ‘ਚ ਖੂਨ ਜੰਮ ਗਿਆ ਜਿਸ ਤੋਂ ਬਾਅਦ ਉਸ ਨੂੰ ਆਈ.ਸੀ.ਯੂ ‘ਚ ਦਾਖਲ ਕਰਵਾਇਆ ਗਿਆ ਸੀ ਪਰ ਯੂਕਰੇਨ (Ukraine)  ਦੇ ਬਿਗੜਦੇ ਹਾਲਾਤਾਂ ਕਾਰਨ ਚੰਦਨ ਜਿੰਦਲ ਦੀ ਇਲਾਜ਼ ਦੌਰਾਨ ਹੀ ਮੌਤ ਹੋ ਗਈ।

Scroll to Top