July 7, 2024 1:40 pm
cm channi

CM ਚੰਨੀ ਨੇ ਜੈਪੁਰ ‘ਚ ਕਾਂਗਰਸ ਹਾਈਕਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ 13 ਦਸੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  (CM Charanjit Singh channi) ਨੇ ਅੱਜ ਜੈਪੁਰ ‘ਚ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ (Sonia Gandhi)ਗਾਂਧੀ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਚੰਨੀ (CM Charanjit Singh channi) ਮਹਿੰਗਾਈ ਖਿਲਾਫ ਕਾਂਗਰਸ ਦੀ ਰੈਲੀ ‘ਚ ਹਿੱਸਾ ਲੈਣ ਜੈਪੁਰ ਪਹੁੰਚੇ ਸਨ। ਪਾਰਟੀ ਦੀ ਤਰਫੋਂ ਮੁੱਖ ਮੰਤਰੀ ਚੰਨੀ ਨੂੰ ਜੈਪੁਰ ਵਿੱਚ ਸੋਨੀਆ ਅਤੇ ਰਾਹੁਲ ਗਾਂਧੀ ਦਾ ਸਵਾਗਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਮੁੱਖ ਮੰਤਰੀ ਚੰਨੀ ਨੇ ਸੋਨੀਆ (Sonia Gandhi) ਅਤੇ ਰਾਹੁਲ ਨਾਲ ਸਿਆਸੀ ਮੁੱਦਿਆਂ ‘ਤੇ ਨਿੱਜੀ ਤੌਰ ‘ਤੇ ਚਰਚਾ ਨਹੀਂ ਕੀਤੀ ਪਰ ਰਾਹੁਲ ਗਾਂਧੀ ਨੇ ਕਾਰ ਤੋਂ ਹੇਠਾਂ ਉਤਰਦੇ ਹੀ ਚੰਨੀ ਨਾਲ ਗੱਲਬਾਤ ਕੀਤੀ। ਜਦੋਂ ਰਾਹੁਲ ਨੇ ਚੰਨੀ ਨੂੰ ਪੰਜਾਬ ਬਾਰੇ ਪੁੱਛਿਆ ਤਾਂ ਚੰਨੀ ਨੇ ਕਿਹਾ ਕਿ ਅਸੀਂ ਜ਼ਿਆਦਾਤਰ ਵਾਅਦੇ ਪੂਰੇ ਕੀਤੇ ਹਨ।