July 7, 2024 10:38 am
ਮੁੱਖ ਮੰਤਰੀ ਚੰਨੀ

ਮੁੱਖ ਮੰਤਰੀ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਬਣਾਏ ਪ੍ਰੋਜੈਕਟ ਥੀਮ ਪਾਰਕ ਦਾ ਉਦਘਟਾਨ ਤੋਂ ਪਹਿਲਾਂ ਕੀਤਾ ਨਰੀਖਣ

ਚੰਡੀਗੜ੍ਹ, 26 ਅਕਤੂਬਰ 2021 : ਬੀਤੀ ਰਾਤ 8 ਵਜੇ ਤੋਂ 12 ਵਜੇ ਤੱਕ ਮੁੱਖ ਮੰਤਰੀ ਚੰਨੀ ਨੇ ਸ਼੍ਰੀ ਚਮਕੌਰ ਸਾਹਿਬ ਵਿਖੇ ਬਣਾਏ ਗਏ ਆਪਣੇ ਸੁਪਨਈ ਪ੍ਰੋਜੈਕਟ ਥੀਮ ਪਾਰਕ ਨੂੰ ਉਦਘਟਾਨ ਤੋਂ ਪਹਿਲਾਂ ਅੰਤਿਮ ਛੋਹਾਂ ਦੇਣ ਲਈ ਕਈ ਘੰਟੇ ਹਰ ਪਹਿਲੂ ਦਾ ਨਰੀਖਣ ਕੀਤਾ |

• ਮੁੱਖ ਮੰਤਰੀ ਨੇ ਅਧਿਕਾਰੀਆਂ ਅਤੇ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਮਾਹਿਰਾਂ ਨਾਲ ਮੁਲਾਕਾਤ ਕਰਕੇ ਅੰਤਿਮ ਸੋਧਾਂ ਕਰਨ ਲਈ ਕਿਹਾ |

• ਸ੍ਰੀ ਚਮਕੌਰ ਸਾਹਿਬ ਵਿਖੇ 55 ਕਰੋੜ ਰੁਪਏ ਦੀ ਲਾਗਤ ਨਾਲ ਥੀਮ ਪਾਰਕ ਦੀ ਲਾਗਤ ਤਿਆਰ ਕੀਤਾ ਗਿਆ ਹੈ |

• ਮੁੱਖ ਮੰਤਰੀ ਵਲੋਂ ਥੀਮ ਪਾਰਕ ਦੇ ਉਦਘਾਟਨ ਤੋਂ ਪਹਿਲਾਂ ਆਲੇ ਦੁਆਲੇ ਦੀਆਂ ਸਾਰੀਆਂ ਸੜਕਾਂ ਨੂੰ ਚੌੜਾਂ ਅਤੇ ਮਜਬੂਤੀਕਰਨ ਦੇ ਆਦੇਸ਼ ਦਿੱਤੇ |

• ਦੁਨੀਆਂ ਦੇ ਕਿਸੇ ਵੀ ਅਜੂਬੇ ਨਾਲੋਂ ਘੱਟ ਨਹੀਂ ਹੈ ਸ੍ਰੀ ਚਮਕੌਰ ਸਾਹਿਬ ਵਿਖੇ ਉਸਾਰਿਆ ਗਿਆ ਥੀਮ ਪਾਰਕ

• ਅਤਿ ਅਧੁਨਿਕ ਤਕਨੀਕ ਰਾਹੀਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦੇ ਗੌਰਵਮਈ ਸਿੱਖ ਇਤਿਹਾਸ ਨੂੰ  ਐਨੀਮੇਸ਼ਨ ਫਿਲਮਾਂ ਰਾਹੀਂ ਰੂਪਮਾਨ ਕੀਤਾ ਗਿਆ ਹੈ ਤੇ ਵੱਖ ਵੱਖ ਗੈਲਰੀਆਂ ਐਨੀਮੇਸ਼ਨ ਫਿਲਮਾਂ ਵਿਖਾਇਆ ਜਾਣਗੀਆਂ |

• ਇਸ ਤੋਂ ਇਲਾਵਾ ਥੀਮ ਪਾਰਕ ਵਿਚ ਦੋ ਦਸ-ਦਸ ਮੀਟਰ ਉੱਚੀਆਂ ਤਲਵਾਰਾਂ, ਇੱਕ ਖੰਡੇ ਨਾਲ ਵਾਟਰ ਸ਼ੋਅ ਬਨਾਉਣ ਤੋਂ ਇਲਾਵਾ 5 ਤਾਂਬੇ ਦੇ ਘੌੜੇ ਵੀ ਲਗਾਏ ਗਏ ਹਨ, ਜਿਨ੍ਹਾਂ `ਤੇ ਯੋਧੇ ਸਵਾਰ ਹਨ।

• ਦੋ ਸਟੇਨਲੈੱਸ ਸਟੀਲ ਦੀਆਂ 10-10 ਮੀਟਰ ਉੱਚੀਆਂ ਤਲਵਾਰਾਂ ਅਤੇ ਇੱਕ ਖੰਡੇ ਦੀ ਸਥਾਪਨਾ ਇਸ ਥੀਮ ਪਾਰਕ ਵਿਚ ਕੀਤੀ ਗਈ ਹੈ।

• 10 ਮੀਟਰ ਉੱਚੇ ਖੰਡੇ ਤੇ ਅਧਾਰਤ ਇੱਕ ਆਲਾ ਦਰਜੇ ਦਾ ਵਾਟਰ ਸ਼ੋਅ ਪੇਸ਼ ਕੀਤਾ ਜਾਵੇਗਾ, ਜੋ ਇੱਕ ਗੀਤ ਤੇ ਅਧਾਰਤ ਹੈ।

• ਇੱਥੇ ਹੀ ਪੰਜ ਤਾਂਬੇ ਦੇ ਘੋੜਿਆਂ `ਤੇ ਸਵਾਰ ਯੋਧਿਆਂ ਦਾ ਵੀ ਨਿਰਮਾਣ ਬੰਗਾਲ ਤੋਂ ਆਏ ਕਾਰੀਗਰਾਂ ਵੱਲੋਂ ਕੀਤਾ ਗਿਆ ਹੈ।