July 5, 2024 2:11 am
cm charanjit singh chhani

Congress :ਮੁੱਖ ਮੰਤਰੀ ਚੰਨੀ ਨੇ ਪਾਰਟੀ ਦਫ਼ਤਰ ਬੰਦ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਠਹਿਰਾਇਆ ਜਿੰਮੇਵਾਰ

ਚੰਡੀਗੜ੍ਹ 05 ਦਸੰਬਰ 2021: ਮੁੱਖ ਮੰਤਰੀ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ (Capt. Amarinder Singh) ‘ਤੇ ਤਿੱਖੇ ਹਮਲੇ ਕੀਤੇ |ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਜਪਾ ਨਾਲ ਮਿਲੇ ਹੋਏ ਹਨ|ਉਨ੍ਹਾਂ ਨੇ ਜਨਤਾ ਤੇ ਪਾਰਟੀ ਵਰਕਰਾਂ ਲਈ ਪਾਰਟੀ ਦਫ਼ਤਰ ਨੂੰ ਬੰਦ ਹੀ ਰੱਖਿਆ ਸੀ, ਜਿਥੇ ਪਾਰਟੀ ਵਰਕਰਾਂ ਲਈ ਦਫ਼ਤਰ ਬੰਦ ਸੀ ਤਾਂ ਆਮ ਜਨਤਾ ਦਾ ਕਿ ਹਾਲ ਹੋਵੇਗਾ | ਜਿਸ ਕਾਰਨ ਨਾਰਾਜ਼ ਪਾਰਟੀ ਵਰਕਰਾਂ ਨੇ ਆਖ਼ਰਕਾਰ ਕੈਪਟਨ ਦਾ ਹੀ ਦਫ਼ਤਰ ਬੰਦ ਕਰ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਇਸ ਰਵਈਏ ਕਾਰਨ ਕਾਂਗਰਸ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪਾਰਟੀ ਦਫ਼ਤਰ ਵਿੱਚ ਬੈਠ ਕੇ ਨਾ ਤਾਂ ਜਨਤਾ ਨਾ ਵਰਕਰਾਂ ਦੀ ਕਦੇ ਸੁਣੀ ਤੇ ਨਾ ਹੀ ਮੁਲਾਕਾਤ ਕੀਤੀ ਅਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਜਿਸ ਕਾਰਨ ਪਾਰਟੀ ਦਫ਼ਤਰ ਲੋਕਾਂ ਲਈ ਬੰਦ ਹੀ ਰਿਹਾ।ਇਸਦਾ ਖਾਮਿਆਜਾ ਪੰਜਾਬ ਤੇ ਪੰਜਾਬ ਕਾਂਗਰਸ ਨੂੰ ਭੁਗਤਣਾ ਪੈ ਰਿਹਾ ਹੈ