cm channi

ਲੁਧਿਆਣਾ ਅਦਾਲਤੀ ਕੰਪਲੈਕਸ ‘ਚ ਹੋਏ ਧਮਾਕੇ ’ਤੇ CM ਚੰਨੀ ਨੇ ਦਿੱਤਾ ਵੱਡਾ ਬਿਆਨ

ਲੁਧਿਆਣਾ 23 ਦਸੰਬਰ 2021 : ਲੁਧਿਆਣਾ ’ਚ ਅਦਾਲਤੀ ਕੰਪਲੈਕਸ (court complex in Ludhiana) ‘ਚ ਹੋਏ ਧਮਾਕੇ ’ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਵੱਡਾ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਹੁਣ ਲੁਧਿਆਣਾ ਜਾਣਗੇ, ਜਿੱਥੇ ਉਹ ਧਮਾਕੇ ਵਾਲੇ ਸਥਾਨ ਦਾ ਜਾਇਜ਼ਾ ਲੈਣ ਵਾਲੇ ਹਨ। ਇਸ ਹਾਦਸੇ ’ਤੇ ਬੋਲਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਵੱਲੋਂ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਰਕਾਰ ਵੀ ਸੁਚੇਤ ਹੈ ਅਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਚੰਨੀ ਨੇ ਕਿਹਾ ਕਿ ਪਹਿਲਾਂ ਪੰਜਾਬ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਚ ਮੁਲਜ਼ਮ ਸਫ਼ਲ ਨਾ ਹੋ ਸਕੇ ਅਤੇ ਹੁਣ ਲੁਧਿਆਣਾ ’ਚ ਧਮਾਕਾ ਕੀਤਾ ਗਿਆ। ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਖੇ ਮੀਟਿੰਗ ਨੂੰ ਖ਼ਤਮ ਕਰਨ ਉਪਰੰਤ ਹੁਣ ਲੁਧਿਆਣਾ ਜਾਣਗੇ ਚਰਨਜੀਤ ਸਿੰਘ ਚੰਨੀ ਥੋੜ੍ਹੀ ਦੇਰ ਤੱਕ ਲੁਧਿਆਣਾ ਪਹੁੰਚਣਗੇ, ਜਿੱਥੇ ਘਟਨਾ ਸਥਾਨ ਦਾ ਪੂਰਾ ਜਾਇਜ਼ਾ ਲੈਣਗੇ।

Scroll to Top