ਚੰਡੀਗੜ੍ਹ; ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਦੌਰੇ ਤੇ ਹਨ। ਸਵੇਰੇ ਇਕ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਦੇ ਬਾਅਦ ਉਹ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ। ਜਿੱਥੇ ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰ ਕੇ ਬਾਅਦ ਵਿਚ ਬੱਚਿਆਂ ਨਾਲ ਤਸਵੀਰ ਵੀ ਖਿਚਵਾਈ।
ਦੱਸਦਈਏ ਕਿ ਮੁੱਖ ਮੰਤਰੀ ਚੰਨੀ ਦੇ ਜਲੰਧਰ ਦੌਰੇ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਹਲਚਲ ਕਾਫੀ ਤੇਜ ਹੋ ਰਹੇ ਹੈ।ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪਹਿਲਾ ਵੀ ਜਲੰਧਰ ਆ ਚੁਕੇ ਹਨ ਜਿਥੇ ਉਹ ਡੇਰਾ ਬੱਲਾ ਵਿਚ ਨਤਮਸਤਕ ਹੋ ਕੇ ਵਾਪਿਸ ਆ ਗਏ ਸਨ। ਇਸ ਵਾਰ ਉਹ ਇਕ ਨਿਜੀ ਪ੍ਰੋਗਰਾਮ ਦੇ ਉਪਰੰਤ ਇਕ ਧਾਰਮਿਕ ਸਥਾਨ ਤੇ ਗਏ ਤੇ ਸੁਰਜੀਤ ਹਾਕੀ ਸਟੇਡੀਅਮ ਦੇ ਪ੍ਰੋਗਰਾਮ ਵਿਚ ਵੀ ਸ਼ਾਮਿਲ ਹੋਣ ਪਹੁੰਚੇ।
September 28, 2024 8:31 pm