June 30, 2024 10:59 pm
Charanjit Singh Channi

ਜਲੰਧਰ ਦੌਰੇ ਦੌਰਾਨ ਕੁਝ ਅਲੱਗ ਅੰਦਾਜ਼ ‘ਚ ਦਿਖਾਈ ਦਿੱਤੇ ਸੀ.ਐੱਮ ਚੰਨੀ

ਜਲੰਧਰ 9 ਫਰਵਰੀ 2022 : ਬੀਤੇ ਦਿਨ ਜਲੰਧਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit singh channi) ਪੱਛਮੀ ਖੇਤਰ ਅਧੀਨ ਪੈਂਦੇ ਭਾਰਗੋ ਕੈਂਪ ‘ਚ ਸਥਿਤ ਭਗਤ ਕਬੀਰ ਮੰਦਰ ‘ਚ ਮੱਥਾ ਟੇਕਣ ਪੁੱਜੇ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੂੰ ਮੋਟਰਸਾਈਕਲ ’ਤੇ ਆਉਂਦੇ ਦੇਖ ਇਲਾਕੇ ਦੇ ਲੋਕ ਹੈਰਾਨ ਰਹਿ ਗਏ। ਉਨ੍ਹਾਂ ਦੇ ਪਿੱਛੇ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਵੀ ਬੈਠੇ ਸਨ।
ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit singh channi) ਆਪਣੇ ਵਿਚਕਾਰ ਦੇਖ ਕੇ ਉੱਥੇ ਦੇ ਲੋਕ ਖੁਸ਼ ਹੋ ਗਏ। ਚੰਨੀ ਦੇ ਆਉਣ ‘ਤੇ ਲੋਕਾਂ ਨੇ ‘ਚੰਨੀ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜਦੋਂ ਡੇਰੇ ਵਿਚ ਅਚਾਨਕ ਭੀੜ ਵਧ ਗਈ ਤਾਂ ਮੁੱਖ ਮੰਤਰੀ ਚੰਨੀ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਕਾਰ ਵਿਚ ਚੜ੍ਹ ਗਏ।