CM ਚੰਨੀ

ਬੈਠਕ ਕਰਨ ਪੁੱਜੇ ਕਿਸਾਨਾਂ ਕੋਲੋਂ CM ਚੰਨੀ ਨੇ ਮੰਗੀ ਮੁਆਫ਼ੀ

ਚੰਡੀਗੜ੍ਹ, 17 ਨਵੰਬਰ 2021 :  ਕਿਸਾਨ ਜਥੇਬੰਦੀਆਂ ਅੱਜ CM ਚੰਨੀ ਨਾਲ ਬੈਠਕ ਕਰਨ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹੀ ਪੰਜਾਬ ਭਵਨ ਦੇ ਬਾਹਰ ਧਰਨੇ ‘ਤੇ ਬੈਠੇ ਕਿਸਾਨ ਆਗੂਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੀ.ਐਮ. ਚੰਨੀ ਦੇ ਸੁਰੱਖਿਆ ਕਰਮੀਆਂ ਨੇ ਉਹਨਾਂ ਉੱਤੇ ਲਾਠੀਚਾਰਜ ਵੀ ਕੀਤਾ।

ਇਸ ਦੌਰਾਨ ਸੁਰੱਖਿਆ ਕਰਮੀਆਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ।

ਦੂਜੇ ਪਾਸੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਨਾਲ ਕੋਈ ਗਲਤ ਵਿਵਹਾਰ ਹੋਇਆ ਹੈ ਤਾਂ ਉਹ ਉਨ੍ਹਾਂ ਤੋਂ ਮੁਆਫੀ ਮੰਗਦੇ ਹਨ। ਨਾਭਾ ਤੋਂ ਮੁਆਫੀ ਮੰਗਣ ਤੋਂ ਬਾਅਦ ਵੀ ਮਾਹੌਲ ਇੰਨਾ ਗਰਮ ਹੋ ਗਿਆ ਕਿ ਖੇਤੀਬਾੜੀ ਮੰਤਰੀ ਨੇ ਫਿਰ ਤੋਂ ਮੁਆਫੀ ਮੰਗ ਲਈ। ਇਸ ਤੋਂ ਬਾਅਦ CM ਚੰਨੀ ਖੁਦ ਕਿਸਾਨ ਆਗੂਆਂ ਨੂੰ ਮਨਾਉਣ ਆਏ ਸਨ।

ਸੀ.ਐਮ ਚੰਨੀ ਨੇ ਕਿਸਾਨ ਆਗੂਆਂ ਤੋਂ ਮੰਗੀ ਮੁਆਫੀ ਉਸ ਵੱਲੋਂ ਮੁਆਫ਼ੀ ਮੰਗਣ ’ਤੇ ਕੁਝ ਆਗੂ ਮੰਨ ਗਏ। ਮੁਆਫ਼ੀ ਮੰਗਣ ਤੋਂ ਬਾਅਦ ਕਿਸਾਨ ਆਗੂ ਉਨ੍ਹਾਂ ਨਾਲ ਬੈਠਕ ਲਈ ਪੁੱਜੇ।

Scroll to Top