Site icon TheUnmute.com

CM ਭਗਵੰਤ ਮਾਨ ਦੀ ਵਿਧਾਇਕਾਂ ਨਾਲ ਬੈਠਕ, ਛੇਤੀ ਲਾਂਚ ਹੋਵੇਗਾ ਇਹ ਨਵਾਂ ਪ੍ਰੋਗਰਾਮ

Punjab government

ਚੰਡੀਗੜ੍ਹ, 13 ਅਗਸਤ 2024: ਪੰਜਾਬ ਸਰਕਾਰ (Punjab government) ‘ਆਪ ਸਰਕਾਰ-ਤੁਹਾਡੇ ਦੁਆਰ’ ਪ੍ਰੋਗਰਾਮ ਤੋਂ ਬਾਅਦ ਹੁਣ ਨਵਾਂ ਪ੍ਰੋਗਰਾਮ ‘ਤੁਹਾਡਾ ਵਿਧਾਇਕ ਤੁਹਾਡੇ ਦੁਆਰ’ ਲੈ ਕੇ ਆ ਰਹੀ ਹੈ | ਇਸਦੀ ਜਾਣਕਾਰੀ ਸੰਸਦ ਮੈਂਬਰ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ ਹੈ | ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸੂਬੇ ਦੇ ਵਿਧਾਇਕਾਂ ਨਾਲ ਬੈਠਕ ਕੀਤੀ ਹੈ |

ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੱਲ ਰਹੇ ਵਿਕਾਸ ਕਾਰਜਾਂ ਅਤੇ ਪੰਜਾਬ ‘ਚ ਚੱਲ ਰਹੇ ਹਾਈਵੇ ਪ੍ਰੋਜੈਕਟ ਆਦਿ ‘ਤੇ ਸਮੀਖਿਆ ਬੈਠਕ ਕੀਤੀ ਹੈ | ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਚੋਣਾਂ ਨੂੰ ਲੈ ਕੇ ਫਿਲਹਾਲ ਕੋਈ ਗੱਲਬਾਤ ਨਹੀਂ ਹੋਈ | ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਵਿਕਾਸ ਕਾਰਜ ਮੁਕੰਮਲ ਕਰ ਲਏ ਜਾਣ |

Exit mobile version