Site icon TheUnmute.com

CM ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਬਣਿਆ ਦੇਸ਼ ਦਾ ਨੰਬਰ-1 ਜ਼ਿਲ੍ਹਾ

government jobs

ਚੰਡੀਗੜ੍ਹ, 31 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੰਗਰੂਰ (Sangrur) ਨੂੰ ਗਰੀਨ ਸਕੂਲਜ਼ ਪ੍ਰੋਗਰਾਮ (ਜੀਐਸਪੀ) ਤਹਿਤ ਦੇਸ਼ ਦੇ ਸਰਵੋਤਮ ਜ਼ਿਲ੍ਹੇ ਵਜੋਂ ਸਨਮਾਨਿਤ ਕੀਤਾ ਗਿਆ ਹੈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (ਸੀਐਸਈ) ਦੇ ਸਾਲਾਨਾ ਗ੍ਰੀਨ ਸਕੂਲ ਅਵਾਰਡਾਂ ਵਿੱਚ ਮੰਗਲਵਾਰ ਨੂੰ ਐਲਾਨੇ ਗਏ ਵਾਤਾਵਰਨ ਚੇਤਨਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਪੰਜਾਬ ਨੇ ‘ਸਰਵੋਤਮ ਰਾਜ’ ਅਤੇ ਸੰਗਰੂਰ ਨੇ ‘ਸਰਵੋਤਮ ਜ਼ਿਲ੍ਹਾ’ ਪੁਰਸਕਾਰ ਜਿੱਤੇ।

ਗ੍ਰੀਨ ਸਕੂਲ ਪ੍ਰੋਗਰਾਮ ਦਾ ਉਦੇਸ਼ ਸਕੂਲ ਕੈਂਪਸ ਨੂੰ ਵਾਤਾਵਰਨ ਪੱਖੀ ਬਣਾਉਣਾ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ। ਪੰਜਾਬ ਨੇ ਸਭ ਤੋਂ ਵੱਧ ਆਡਿਟ ਰਜਿਸਟ੍ਰੇਸ਼ਨਾਂ ਅਤੇ ਰਿਪੋਰਟ ਸਬਮਿਸ਼ਨ ਦੇ ਨਾਲ ਮਾਣਕ ਸੈੱਟ ਕਰਕੇ ਸਰਵੋਤਮ ਰਾਜ ਦਾ ਪੁਰਸਕਾਰ ਹਾਸਲ ਕੀਤਾ। ਰਾਜ ਦੇ ਕੁੱਲ 4,734 ਸਕੂਲਾਂ ਨੇ ਆਪਣੀਆਂ ਆਡਿਟ ਰਿਪੋਰਟਾਂ ਪੇਸ਼ ਕੀਤੀਆਂ – 70 ਨੂੰ ‘ਗਰੀਨ’ ਦਰਜਾ ਦਿੱਤਾ ਗਿਆ। ਸੰਗਰੂਰ (Sangrur) ਨੇ 503 ਸਬਮਿਸ਼ਨਾਂ ਨਾਲ ਸਰਵੋਤਮ ਜ਼ਿਲ੍ਹੇ ਦਾ ਐਵਾਰਡ ਹਾਸਲ ਕੀਤਾ। ਇਹ ਪੁਰਸਕਾਰ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਸਰੋਤ ਪ੍ਰਬੰਧਨ ਅਤੇ ਹਰੇ ਅਭਿਆਸਾਂ ਦੀ ਪ੍ਰਭਾਵਸ਼ੀਲਤਾ ਨੂੰ ਮਾਪਣ ਲਈ ਆਨ-ਕੈਂਪਸ ਵਾਤਾਵਰਨ ਆਡਿਟ ਕਰਨ ਵਿੱਚ ਮਦਦ ਕਰਨ ਲਈ ਦਿੱਤੇ ਜਾਂਦੇ ਹਨ।

ਜੀਐਸਪੀ ਸਕੂਲਾਂ ਨੂੰ ਉਹਨਾਂ ਦੇ ਸਰੋਤਾਂ ਦੀ ਵਰਤੋਂ ਦਾ ਮੁਲਾਂਕਣ ਕਰਨ ਅਤੇ ਛੇ ਮੁੱਖ ਵਿਸ਼ਾ ਖੇਤਰਾਂ – ਹਵਾ, ਊਰਜਾ, ਭੋਜਨ, ਜ਼ਮੀਨ, ਪਾਣੀ ਅਤੇ ਰਹਿੰਦ-ਖੂੰਹਦ ਵਿੱਚ ਉਹਨਾਂ ਦੀ ਖਪਤ ਅਤੇ ਬਰਬਾਦੀ ਦਾ ਨਕਸ਼ਾ ਬਣਾਉਣ ਵਿੱਚ ਮਦਦ ਕਰਦਾ ਹੈ।ਸੱਤਿਆ ਭਾਰਤੀ ਸਕੂਲ ਲੱਖੋਵਾਲ, ਲੁਧਿਆਣਾ, ਪੰਜਾਬ, ਚੇਂਜਮੇਕਰ ਅਵਾਰਡਾਂ ਦੇ ਜੇਤੂਆਂ ਵਿੱਚੋਂ ਇੱਕ ਸੀ, ਜੋ ਉਹਨਾਂ ਸਕੂਲਾਂ ਨੂੰ ਦਿੱਤੇ ਜਾਂਦੇ ਹਨ ਜੋ ਸਾਲਾਂ ਦੌਰਾਨ ਆਪਣੇ ਅਭਿਆਸਾਂ ਦੀ ਨਿਗਰਾਨੀ ਅਤੇ ਸੁਧਾਰ ਕਰਕੇ ਆਪਣੀ ਸਥਿਰਤਾ ਦਰਜਾਬੰਦੀ ਨੂੰ ਹਰੇ (ਗਰੀਨ) ਵਿੱਚ ਸੁਧਾਰਦੇ ਜਾਂ ਤਬਦੀਲ ਕਰਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਰਾਹੀਂ ਪੰਜਾਬੀਆਂ ਖਾਸ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ”ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ, ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ।।ਸੰਗਰੂਰ ਦੇਸ਼ ਭਰ ਵਿੱਚ ਪਹਿਲੇ ਨੰਬਰ ‘ਤੇ ਹੈ। .. ਵਧਾਈ!”

ਇਸ ਖ਼ਬਰ ‘ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਪੰਜਾਬ ਦੇ ਹਰ ਵਰਗ ਨੂੰ ਨਾ ਸਿਰਫ ਮੁਫਤ ਅਤੇ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਦ੍ਰਿੜ ਹੈ, ਸਗੋਂ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਸਿਧਾਂਤਾਂ ਅਤੇ ਪਾਠ-ਪੁਸਤਕਾਂ ਤੋਂ ਵੀ ਪਰੇ ਸਿੱਖਿਅਤ ਕਰਨ ਲਈ ਵਚਨਬੱਧ ਹੈ। ਪੰਜਾਬ ਦੇ ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਹੱਥੀਂ ਅਤੇ ਸੋਚ-ਵਿਚਾਰ ਕਰਨ ਵਾਲੀਆਂ ਗਤੀਵਿਧੀਆਂ ਰਾਹੀਂ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਵਚਨਬੱਧ ਹਨ।

Exit mobile version