July 7, 2024 10:22 am
Punjabi paper

CM ਭਗਵੰਤ ਮਾਨ ਦੀ ਮਜੀਠੀਆ ਤੇ ਰਾਜਾ ਵੜਿੰਗ ਨੂੰ ਚੁਣੌਤੀ, ਆਖਿਆ- ਪੰਜਾਬੀ ਦਾ ਪੇਪਰ 45% ਨੰਬਰਾਂ ਨਾਲ ਹੀ ਪਾਸ ਕਰਕੇ ਦਿਖਾਓ

ਚੰਡੀਗੜ੍ਹ, 09 ਸਤੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਜਲੰਧਰ ਵਿੱਚ ਪੁਲਿਸ ਵਿਭਾਗ ਵਿੱਚ ਚੁਣੇ ਗਏ 560 ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਹਾਲ ਹੀ ਵਿੱਚ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੇ ਨਾਲ ਹੀ ਦੋਵਾਂ ਨੂੰ ਇੱਕ ਮਹੀਨੇ ਵਿੱਚ ਪੰਜਾਬੀ ਦਾ ਪੇਪਰ (Punjabi paper) ਦੇਣ ਦੀ ਚੁਣੌਤੀ ਵੀ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਿੱਧੇ ਤੌਰ ‘ਤੇ ਕਹਿੰਦਾ ਹਾਂ ਕਿ ਰਾਜਾ ਵੜਿੰਗ, ਬਿਕਰਮ ਸਿੰਘ ਮਜੀਠੀਆ ਅਤੇ ਇਕ-ਦੋ ਹੋਰ, ਪੰਜਾਬੀ ਦਾ ਪੇਪਰ 50 ਫੀਸਦੀ ਤਾਂ ਕੀ 45 ਫੀਸਦੀ ‘ਤੇ ਕਲੀਅਰ ਕਰਕੇ ਦਿਖਾਉਣ, ਮੈਂ ਇਨ੍ਹਾਂ ਨੂੰ ਇੱਕ ਮਹੀਨੇ ਦਾ ਸਮਾਂ ਦਿੰਦਾ ਹਾਂ। ਮੈਂ ਉਨ੍ਹਾਂ ਲੋਕਾਂ ਨੂੰ ਜਾਣਦਾ ਹਾਂ ਜੋ ਜਲ੍ਹਿਆਂਵਾਲਾ ਬਾਗ ਦੇ ਕਾਤਲਾਂ ਨਾਲ ਮੀਟਿੰਗਾਂ ਕਰ ਰਹੇ ਸਨ, ਜਿਸ ਦਿਨ ਪੰਜਾਬ ਦੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ ਉਹ ਉਸੇ ਰਾਤ ਉਨ੍ਹਾਂ ਨਾਲ ਖਾਣਾ ਖਾ ਰਹੇ ਸੀ |

ਭਗਵੰਤ ਮਾਨ ਨੇ ਸਟੇਜ ਤੋਂ ਕਿਹਾ ਕਿ ਕੱਲ੍ਹ ਮੈਨੂੰ ਸੁਨੇਹਾ ਮਿਲਿਆ ਕਿ ਭਗਵੰਤ ਮਾਨ ਧੋਖਾ ਦੇ ਰਿਹਾ ਹੈ। ਹਰਿਆਣਾ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ । ਅੱਜ ਦੀ ਭਰਤੀ ਵਿੱਚ 95% ਪੰਜਾਬ ਦੇ ਹਨ। 31 ਹਰਿਆਣਾ ਦੇ ਅਤੇ 4 ਰਾਜਸਥਾਨ ਦੇ ਹਨ, ਪਰ ਉਹ ਵੀ ਪੰਜਾਬ ਦੇ ਹਨ ਅਤੇ ਉਨ੍ਹਾਂ ਦੇ ਪਤੇ ਹਰਿਆਣਾ ਦੇ ਹਨ। ਉਨ੍ਹਾਂ ਨੇ ਪੰਜਾਬੀ ਵਿੱਚ 10ਵੀਂ ਕੀਤੀ ਹੈ। ਇਹ ਦੂਜੇ ਸੂਬੇ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਹਾਂ, ਪੰਜਾਬੀਅਤ ਨੂੰ ਕਿੰਨਾ ਪਿਆਰ ਕਰਦਾ ਹਾਂ। ਮੈਨੂੰ ਇਹ ਦਿਖਾਉਣ ਲਈ NOC ਦੀ ਲੋੜ ਨਹੀਂ ਹੈ। ਮੇਰੇ ਸੁਪਨਿਆਂ ਵਿੱਚ ਵੀ ਪੰਜਾਬ ਹੈ।