July 7, 2024 6:00 pm
Home Minister Amit Shah

ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੱਦੀ ਚਿੰਤਨ ਬੈਠਕ ‘ਚ ਸ਼ਾਮਲ ਹੋਣਗੇ CM ਭਗਵੰਤ ਮਾਨ

ਚੰਡੀਗੜ੍ਹ 27 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ ‘ਤੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਨੇ ਸੂਰਜਕੁੰਡ ‘ਚ ਵੱਖ-ਵੱਖ ਸੂਬਿਆਂ ਦੇ ਗ੍ਰਹਿ ਮੰਤਰੀਆਂ ਦੀ ਚਿੰਤਨ ਬੈਠਕ ਸੱਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਗਵੰਤ ਮਾਨ ਸੂਰਜਕੁੰਡ ਵਿੱਚ ਹੋਣ ਵਾਲੇ ਦੋ ਰੋਜ਼ਾ ਚਿੰਤਿਨ ਸ਼ਿਵਰ ਵਿੱਚ ਸ਼ਾਮਲ ਹੋਣਗੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਰਜਕੁੰਡ, ਹਰਿਆਣਾ ਵਿਖੇ ਆਯੋਜਿਤ ਹੋਣ ਵਾਲੇ ਦੋ ਦਿਨਾਂ ਚਿੰਤਨ ਸ਼ਿਵਿਰ ਦੀ ਪ੍ਰਧਾਨਗੀ ਕਰਨਗੇ। ਕੈਂਪ ਵਿੱਚ ਅੰਦਰੂਨੀ ਸੁਰੱਖਿਆ ਦੇ ਮੁੱਦੇ ‘ਤੇ ਪੁਲਿਸ ਦੇ ਆਧੁਨਿਕੀਕਰਨ, ਸਾਈਬਰ ਅਪਰਾਧ ਪ੍ਰਬੰਧਨ, ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਆਈ.ਟੀ. ਦੀ ਵੱਧਦੀ ਵਰਤੋਂ, ਭੂਮੀ ਸਰਹੱਦ ਪ੍ਰਬੰਧਨ, ਤੱਟਵਰਤੀ ਸੁਰੱਖਿਆ, ਮਹਿਲਾ ਸੁਰੱਖਿਆ, ਨਸ਼ਾ ਤਸਕਰੀ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।