CM Bhagwant

300 ਯੂਨਿਟ ਬਿਜਲੀ ਮੁਫਤ ਦੇਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ CM ਭਗਵੰਤ ਮਾਨ : ਵੇਰਕਾ

ਚੰਡੀਗੜ੍ਹ 16 ਅਪ੍ਰੈਲ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ( Bhagwant Mann) ਨੇ ਵੱਡਾ ਐਲਾਨ ਕਰਦਿਆਂ ਸੂਬੇ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਫੈਸਲਾ ਕੀਤਾ ਹੈ । ਇਸ ਹਿਸਾਬ ਨਾਲ ਹਰ ਖਪਤਕਾਰ ਨੂੰ ਬਿਜਲੀ ਬਿੱਲ ਉਤੇ 600 ਯੂਨਿਟ ਮੁਫਤ ਮਿਲੇਗੀ। ਕਿਉਂਕਿ ਇਸ ਸਮੇਂ ਬਿਜਲੀ ਦਾ ਬਿੱਲ ਦੋ ਮਹੀਨੇ ਬਾਅਦ ਆਉਂਦਾ ਹੈ।

ਸੀ ਐੱਮ ਭਗਵੰਤ ਮਾਨ ਨੇ ਕਿਹਾ ਕਿ ਹਰ ਵਰਗ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਮਿਲੇਗੀ। ਇਸਦੇ ਚੱਲਦੇ ਵਿਰੋਧੀ ਧਿਰਾਂ ਨੇ ਇਸ ਸਹੂਲਤਾਂ ਵਿਚ ਲਾਈਆਂ ਕੁਝ ਸ਼ਰਤਾਂ ਉਤੇ ਸਵਾਲ ਚੁੱਕੇ ਹਨ। ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਪ ਸਰਕਾਰ ਨੇ ਜਿਹੜਾ 300 ਯੂਨਿਟ ਮੁਫਤ ਵਾਲਾ ਫੈਸਲਾ ਕੀਤਾ ਹੈ, ਇਹ ਅੱਧ-ਅਧੂਰਾ ਫੈਸਲਾ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਜੇਕਰ ਜਨਰਲ ਵਰਗ ਵਿਚ 300 ਤੋਂ ਇਕ ਵੀ ਯੂਨਿਟ ਵੱਧ ਹੋ ਗਈ ਤਾਂ ਪੂਰਾ ਬਿੱਲ ਭਰਨਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੀਟਰ ਕੋਲ ਬੈਠ ਕੇ ਚੌਂਕੀਦਾਰੀ ਕਰਨੀ ਪਵੇਗੀ ਕਿ ਕਿਤੇ 300 ਤੋਂ ਇਕ ਵੀ ਯੂਨਿਟ ਵੱਧ ਨਾ ਹੋ ਜਾਵੇ। ਜੇਕਰ ਕਾਂਗਰਸ ਨੇ 3 ਰੁਪਏ ਯੂਨਿਟ ਘਟਾਇਆ ਸੀ ਤਾਂ ਸਾਰਿਆਂ ਲਈ ਘਟਾਇਆ ਸੀ। ਇਸ ਲਈ ਜੇਕਰ ਤੁਸੀਂ ਮੁਆਫ ਕਰਨਾ ਹੈ ਤਾਂ ਸਭ ਦਾ ਮੁਆਫ ਕਰ ਦਿਓ। ਇਹ ਸ਼ਰਤਾਂ ਵਾਲਾ ਫੈਸਲਾ ਸਹੀ ਨਹੀਂ ਹੈ। ਇਸ ਲਈ ਭਗਵੰਤ ਮਾਨ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨ।

Scroll to Top