July 4, 2024 9:36 pm
ਛੋਟੇ ਸਾਹਿਬਜ਼ਾਦਿਆਂ

ਦਿੱਲੀ ਸਰਕਾਰ ਨਾਲ ਸਮਝੌਤੇ ਮਗਰੋਂ ਵਿਰੋਧੀਆਂ ਦੇ ਨਿਸ਼ਾਨੇ ‘ਤੇ CM ਭਗਵੰਤ ਮਾਨ

ਚੰਡੀਗੜ੍ਹ 26 ਅਪ੍ਰੈਲ 2022: ਮੁੁੱਖ ਮੰਤਰੀ ਭਗਵੰਤ ਮਾਨ (CM Bhagwant Mann)ਵੱਲੋਂ ਅੱਜ ਦਿੱਲੀ ਦੌਰੇ ਦੇ ਦੂਜੇ ਦਿਨ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ‘ਨਾਲੇਜ ਸ਼ੇਅਰਿੰਗ ਸਮਝੌਤੇ’ ਤੇ ਦਸਤਖਤ ਕੀਤੇ ਗਏ ਹਨ। ਸੀ ਐੱਮ ਭਗਵੰਤ ਮਾਨ ਅਨੁਸਾਰ ਇਸ ਸਮਝੌਤੇ ਰਾਂਹੀਂ ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਸਿੱਖਿਆ ਅਤੇ ਸਿਹਤ ਦੇ ਮੁੱਦਿਆਂ ਤੇ ਮਿਲ ਕੇ ਕੰਮ ਕਰਨਗੀਆਂ ।

ਇਸਦੇ ਨਾਲ ਹੀ ਇਸ ਸਮਝੌਤੇ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ‘ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਹਨ । ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਇਸ ਸਮਝੌਤੇ ਦੀ ਤੁਲਨਾ 1846 ਦੇ ਲਾਹੌਰ ਦਰਬਾਰ ਅਤੇ ਦਿੱਲੀ ਦਰਬਾਰ ਵਿਚਾਲੇ ਹੋਏ ਸਮਝੌਤੇ ਨਾਲ ਕਰਦਿਆਂ ਲਿਖਿਆ ਹੈ ਕਿ “ਇਹ ਸਮਝੌਤਾ ਪੰਜਾਬ ਸਰਕਾਰ ਵੱਲੋਂ ਆਪਣੇ ਲੋਕਾਂ ਪ੍ਰਤੀ ਜਿੰਮੇਵਾਰੀ ਨੂੰ ਪੂਰਨ ਤੌਰ ਤੇ ਤਿਲਾਂਜਲੀ ਦੇਣ ਦੇ ਤੁੱਲ੍ਹ ਹੈ।“

CM Bhagwant Mann

ਇਸ ਦੇ ਨਾਲ ਹੀ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਨੂੰ ਪੰਜਾਬ ਦੇ ਲਈ ਕਾਲਾ ਦਿਨ ਦੱਸਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ ਦਿੱਲੀ ਸਰਕਾਰ ਦੀ ਦਖਲਅੰਦਾਜ਼ੀ ਵਧੇਗੀ। ਉਹਨਾਂ ਨੇ ਇਸ ਮੁੱਦੇ ਤੇ ਬਾਕਾਇਦਾ 3 ਵਜੇ ਪ੍ਰੈੱਸ ਕਾਨਫਰੰਸ ਵੀ ਰੱਖ ਲਈ ਹੈ।

CM Bhagwant Mann

ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ “ਮਾਨ ਸਾਬ੍ਹ,ਸਿੱਧਾ ਹੀ ਕਹਿ ਦਿਓ ਕਿ ਪੰਜਾਬ ਨੂੰ ਹੁਣ ਦਿੱਲੀ ਤੋਂ ਕੇਜਰੀਵਾਲ ਸਾਹਿਬ ਚਲਾਉਣਗੇ।“

ਅਮਰਿੰਦਰ ਰਾਜਾ ਵੜਿੰਗ