TheUnmute.com

Gujarat: CM ਭਗਵੰਤ ਮਾਨ ਨੇ ਸਾਬਰਮਤੀ ਆਸ਼ਰਮ ‘ਚ ਕੱਤਿਆ ਚਰਖਾ

ਚੰਡੀਗੜ੍ਹ 02 ਅਪ੍ਰੈਲ 2022: ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਪਾਰਟੀ ਦੀ ਨਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ (Gujarat) ਉੱਤੇ ਟਿਕੀਆਂ ਹੋਈਆਂ ਹਨ।ਇਸ ਸਾਲ ਦੇ ਅੰਤ ‘ਚ ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਇਸਦੇ ਚੱਲਦੇ ‘ਆਪ’ ਨੇ ਉੱਥੇ ਆਪਣਾ ਪ੍ਰਚਾਰ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਇਸੇ ਮਿਸ਼ਨ ਤਹਿਤ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ (Bhagwant Mann) ਅਹਿਮਦਾਬਾਦ ਪਹੁੰਚ ਗਏ ਹਨ। ਉਹ ਦੋ ਦਿਨ ਗੁਜਰਾਤ ‘ਚ ਰਹਿਣਗੇ ਅਤੇ ਰੋਡ ਸ਼ੋਅ ਸਮੇਤ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ।

‘ਆਪ’ ਆਗੂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸ਼ਨੀਵਾਰ ਨੂੰ ਸਾਬਰਮਤੀ ਆਸ਼ਰਮ ਪਹੁੰਚੇ। ਪੰਜਾਬ ਸੀ ਐੱਮ ਭਗਵੰਤ ਮਾਨ ਨੇ ਇਥੇ ਚਰਖਾ ਵੀ ਕੱਤਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਦੇਸ਼ ਭਗਤਾਂ ਦੀ ਧਰਤੀ ਤੋਂ ਆਇਆ ਹਾਂ। ਸਾਡੇ ਪੰਜਾਬ ਦੇ ਕਈ ਘਰਾਂ ‘ਚ ਅੱਜ ਵੀ ਚਰਖੇ ਹਨ। ਅਸੀਂ ਰਾਸ਼ਟਰਵਾਦੀ ਲੋਕ ਹਾਂ, ਦੇਸ਼ ਨੂੰ ਪ੍ਰੇਮ ਕਰਨ ਵਾਲੇ ਲੋਕ ਹਾਂ।”

CM Bhagwant Mann

ਇਸ ਦੌਰਾਨ ਮੁੱਖ ਮੰਤਰੀ ਦਿੱਲੀ  ਅਰਵਿੰਦ ਕੇਜਰੀਵਾਲ ਨਾਲ਼ ਸਾਬਰਮਤੀ ਆਸ਼ਰਮ ‘ਚ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ।

ਉਨ੍ਹਾਂ ਕਿਹਾ ਗਾਂਧੀ ਜੀ ਦੇ ਆਸ਼ਰਮ ‘ਚ ਬਹੁਤ ਕੁਝ ਦੇਖਣ ਨੂੰ ਮਿਲਿਆ ਜੋ ਆਜ਼ਾਦੀ ਦੀ ਲੜਾਈ ਦੌਰਾਨ ਇਸਤੇਮਾਲ ਹੋਇਆ, ਜਿਵੇਂ ਉਹਨਾਂ ਦੇ ਲਿਖ਼ਤ ਪੱਤਰ। ਉਹਨਾਂ ਦੇ ਆਦਰਸ਼ ਸਾਨੂੰ ਹੀ ਨਹੀਂ, ਪੂਰੀ ਦੁਨੀਆ ਨੂੰ ਸ਼ਾਂਤੀ ਦਾ ਪੈਗ਼ਾਮ ਦਿੰਦੇ ਹਨ।

 

Exit mobile version