TheUnmute.com

CM ਭਗਵੰਤ ਮਾਨ ਨੇ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਚੰਡੀਗੜ੍ਹ 22 ਜੁਲਾਈ 2022: ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਲੋਹਕੇ ਕਲਾਂ ਦੇ ਸ਼ਹੀਦ ਕੁਲਦੀਪ ਸਿੰਘ (Martyred Kuldeep Singh) ਦੇ ਪਰਿਵਾਰ ਨਾਲ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਸਾਂਝਾ ਕੀਤਾ | ਜਿਕਰਯੋਗ ਹੈ ਕਿ ਸ਼ਹੀਦ ਕੁਲਦੀਪ ਸਿੰਘ 21 ਸਿੱਖ ਰੈਜੀਮੈਂਟ ਵਿਚ ਚੀਨ ਦੇ ਬਾਰਡਰ ‘ਤੇ ਬੁਮਲਾ ਸੈਕਟਰ ਵਿਚ ਆਪਣੀ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ |

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਫ਼ਿਰੋਜ਼ਪੁਰ ਜਿਲ੍ਹੇ ਨਾਲ ਸੰਬੰਧ ਰੱਖਣ ਵਾਲੇ ਭਾਰਤ-ਚੀਨ ਦੀ ਸਰਹੱਦ ਤੇ ਸ਼ਹੀਦ ਹੋਏ ਜਵਾਨ ਕੁਲਦੀਪ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ।“ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ 21ਵੀਂ ਸਿੱਖ ਰੈਜੀਮੈਂਟ ਦੇ ਬਹਾਦਰ ਜਵਾਨ ਕੁਲਦੀਪ ਸਿੰਘ ਜੋ ਭਾਰਤ-ਚੀਨ ਸਰਹੱਦ ‘ਤੇ ਸ਼ਹੀਦ ਹੋ ਗਏ ਸਨ..ਸ਼ਹੀਦ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ.. ਵਿੱਤੀ ਸਹਾਇਤਾ ਵਜੋਂ 1 ਕਰੋੜ ਦੀ ਰਾਸ਼ੀ ਪਰਿਵਾਰ ਨੂੰ ਦਿੱਤੀ ਅਤੇ ਭਵਿੱਖ ‘ਚ ਪਰਿਵਾਰ ਨੂੰ ਹਰ ਸੰਭਵ ਮਦਦ ਕਰਦੇ ਰਹਾਂਗੇ ..“

CM Bhagwant Mann

Exit mobile version