Site icon TheUnmute.com

CM ਭਗਵੰਤ ਮਾਨ ਨੇ ਮੁਲਾਜ਼ਮਾਂ ਦੀਆਂ ਬਦਲੀਆਂ ਬਾਰੇ ਕਹੀ ਵੱਡੀ ਗੱਲ

CM Bhagwant Mann

ਚੰਡੀਗੜ੍ਹ 19 ਮਾਰਚ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਮੁਲਾਜ਼ਮਾਂ ਦੀਆਂ ਬਦਲੀਆਂ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ, ਮੁਲਾਜ਼ਮਾਂ ਦੀਆਂ ਬਦਲੀਆਂ ਲਈ ਹੁਣ ਕੋਈ ਫੋਨ ਨਹੀਂ ਆਵੇਗਾ ਭਗਵੰਤ ਮਾਨ (Bhagwant Mann) ਨੇ ਕਿ ਹੁਣ ਅਫਸਰ ਤੇ ਅਧਿਕਾਰੀ ਬਿਨਾਂ ਕਿਸੇ ਡਰ ਦੇ ਕੰਮ ਕਰਨ। ਉਨ੍ਹਾਂ ਵਲੋਂ ਭ੍ਰਿਸ਼ਟਾਚਾਰ ਰੋਕਣ ਸਬੰਧੀ ਹੈਲਪ ਲਾਈਨ ਨੰਬਰ ਜਾਰੀ ਕਰਨ ਦਾ ਐਲਾਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਮੈਂ ਅਫਸਰਾਂ, ਪੁਲਿਸ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਹੁਣ ਤੁਹਾਨੂੰ ਕੋਈ ਕਾਲ ਨਹੀਂ ਆਵੇਗੀ, ਹਫਤਿਆਂ ਦੀ ਉਗਰਾਹੀ ਲਈ, ਤਬਦਲਿਆਂ ਲਈ ਅਤੇ ਨਾ ਹੀ ਕਿਸੇ ਪੋਸਟਿੰਗ ਲਈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਸਾਰੇ ਮਿਲਕੇ ਇਸ ਖਰਾਬ ਸਿਸਟਮ ਨੂੰ ਖਤਮ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲਕੇ ਅਜਿਹਾ ਸਿਸਟਮ ਬਣਾਵਾਂਗੇ ਜਿਸ ਵਿੱਚ ਸਾਰੇ ਲੋਕਾਂ ਦੇ ਬਿਨਾਂ ਪ੍ਰੇਸ਼ਾਨ ਹੋਏ ਕੰਮ ਹੋ ਜਾਣਗੇ

Exit mobile version