Site icon TheUnmute.com

ਜਲੰਧਰ ਵਿਖੇ ਦਰਗਾਹ ‘ਚ ਪਹੁੰਚੇ CM ਭਗਵੰਤ ਮਾਨ, ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਫ਼ਿਤਰ ਦੀ ਦਿੱਤੀ ਵਧਾਈ

Eid-ul-Fitr

ਚੰਡੀਗੜ੍ਹ, 22 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਈਦ-ਉੱਲ-ਫ਼ਿਤਰ (Eid-ul-Fitr) ਦੇ ਸ਼ੁਭ ਮੌਕੇ ‘ਤੇ ਜਲੰਧਰ ਦੀ ਗੁਲਾਬ ਦੇਵੀ ਰੋਡ ਦਰਗਾਹ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਈਦ-ਉੱਲ-ਫ਼ਿਤਰ ਦੀ ਮੁਸਲਿਮ ਭਾਈਚਾਰੇ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ, ਬਲਕਾਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਹਨ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਈਦ-ਉਲ-ਫਿਤਰ ਦੇ ਮੌਕੇ ‘ਤੇ ਦੇਸ਼-ਵਿਦੇਸ਼ ‘ਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਲਿਖਿਆ ਅੱਲ੍ਹਾ ਸਭਨਾਂ ‘ਤੇ ਆਪਣੀਆਂ ਬੇਸ਼ੁਮਾਰ ਰਹਿਮਤਾਂ ਬਖ਼ਸ਼ਿਸ਼ ਕਰਨ…ਈਦ ਮੁਬਾਰਕ!

Exit mobile version