July 5, 2024 8:21 pm
CM Bhagwant Mann

CM ਭਗਵੰਤ ਮਾਨ ਨੇ ਵਿਧਾਨ ਸਭਾ ‘ਚ ਭਾਰੀ ਹੰਗਾਮੇ ਵਿਚਕਾਰ ਭਰੋਸਗੀ ਮਤਾ ਕੀਤਾ ਪੇਸ਼

ਚੰਡੀਗੜ੍ਹ 27 ਸਤੰਬਰ 2022: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰੀ ਹੰਗਾਮੇ ਵਿਚਕਾਰ ਭਰੋਸਗੀ ਮਤਾ ਪੇਸ਼ ਕੀਤਾ ਹੈ । ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਕਤਲ ਬੇਨਕਾਬ ਹੋਣਗੇ |ਇਸਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਦੀ ਕਾਰਵਾਈ ਵਿਚ ਵਾਰ-ਵਾਰ ਵਿਘਨ ਪਾਉਣ ਲਈ ਵਿਰੋਧੀ ਧਿਰ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸਦਨ ਦੀ ਕਾਰਵਾਈ ਵਿਚ ਸਾਹਮਣੇ ਬੈਠ ਕੇ ਗੱਲ ਕਰਨ |ਇਸਦੇ ਨਾਲ ਹੀ ਕਾਂਗਰਸ ਦੇ ਤੰਜ ਕੱਸਦਿਆਂ ਕਿਹਾ ਕਿ ‘ਇੱਥੇ ਕਿਹੜੇ ਹੱਕ ਮੰਗਦੇ ਹੋ ਜਨਾਬ, ਤੁਹਾਡੇ ਤੋਂ ਰਾਜਸਥਾਨ, ਗੋਆ, ਮਹਾਰਾਸ਼ਟਰ ‘ਚ ਆਪਣੇ ਹੱਕ ਤਾਂ ਸਾਂਭੇ ਨਹੀਂ ਗਏ’