ਚੰਡੀਗ੍ਹੜ 09 ਮਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵਲੋਂ ਸੂਬੇ ‘ਚ ਨਸ਼ੇ ਦੇ ਖ਼ਾਤਮੇ ਲਈ ਸੀਨੀਅਰ ਪੁਲਿਸ ਅਧਿਕਾਰੀਆਂ (police officers) ਦੀ ਮੀਟਿੰਗ ਬੁਲਾਈ ਗਈ । ਇਸ ਦੌਰਾਨ ਪੁਲਿਸ ਨੂੰ ਬਿਨ੍ਹਾਂ ਕਿਸੇ ਦਬਾਅ ਹਰ ਦੋਸ਼ੀ ‘ਤੇ ਸਖ਼ਤ ਐਕਸ਼ਨ ਲੈਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ | ਸੀ ਐੱਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਸਾਡੇ ਨੌਜਵਾਨ ਪੀੜਿਤ ਹਨ, ਦੋਸ਼ੀ ਨਹੀਂ। ਪਹਿਲਾਂ ਵੇਚਣ ਵਾਲਿਆਂ ਨੂੰ ਫੜ ਕੇ ਨਸ਼ੇ ਦੀ ਚੇਨ ਤੋੜੀ ਜਾਵੇਗੀ, ਫ਼ਿਰ ਨੌਜਵਾਨਾਂ ਦਾ ਮੁੜ ਵਸੇਬਾ ਕਰਾਵਾਂਗੇ। ”ਸਾਡਾ ਖੁਆਬ – ਨਸ਼ਾ ਮੁਕਤ ਪੰਜਾਬ” ਹੋਵੇਗਾ |
ਨਸ਼ੇ ਦੇ ਖ਼ਾਤਮੇ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਸੱਦੀ। ਬਿਨ੍ਹਾਂ ਕਿਸੇ ਦਬਾਅ ਹਰ ਦੋਸ਼ੀ ‘ਤੇ ਸਖ਼ਤ ਐਕਸ਼ਨ ਲੈਣ ਦੀਆਂ ਹਦਾਇਤਾਂ ਦਿੱਤੀਆਂ।
ਸਾਡੇ ਨੌਜਵਾਨ ਪੀੜਿਤ ਹਨ, ਦੋਸ਼ੀ ਨਹੀਂ। ਪਹਿਲਾਂ ਵੇਚਣ ਵਾਲਿਆਂ ਨੂੰ ਫੜ ਕੇ ਨਸ਼ੇ ਦੀ ਚੇਨ ਤੋੜੀ ਜਾਵੇਗੀ, ਫ਼ਿਰ ਨੌਜਵਾਨਾਂ ਦਾ ਮੁੜ ਵਸੇਬਾ ਕਰਾਵਾਂਗੇ।
ਸਾਡਾ ਖੁਆਬ – ਨਸ਼ਾ ਮੁਕਤ ਪੰਜਾਬ pic.twitter.com/RSQbRzitKS
— Bhagwant Mann (@BhagwantMann) May 9, 2022