Site icon TheUnmute.com

CM ਭਗਵੰਤ ਮਾਨ ਨੇ ਖੇੜੀ ‘ਚ 29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ C-PYTE ਦਾ ਰੱਖਿਆ ਨੀਂਹ ਪੱਥਰ ਰੱਖਿਆ

C-PYTE

ਖੇੜੀ (ਸੁਨਾਮ), 31 ਜੁਲਾਈ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਿੰਡ ਖੇੜੀ ਵਿਖੇ ਲਗਪਗ 29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ ਪੰਜਾਬ ਯੂਥ (C-PYTE) ਦਾ ਨੀਂਹ ਪੱਥਰ ਰੱਖਿਆ ਹੈ। ਇਹ -ਪਾਈਟ ਕੇਂਦਰ 10 ਏਕੜ ਰਕਬੇ ‘ਚ ਤਿਆਰ ਕੀਤਾ ਜਾਵੇਗਾ |

ਮੁੱਖ ਮੰਤਰੀ ਨੇ ਕਿਹਾ ਕਿ ਇਹ ਫੌਜ, ਅਰਧ ਸੈਨਿਕ ਬਲਾਂ ਅਤੇ ਪੁਲਿਸ ‘ਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਸਤੇ ਕਾਇਮ ਕਰੇਗਾ | ਇਹ ਸੰਸਥਾ ਰਾਸ਼ਟਰੀ ਭਾਵਨਾ, ਸਵੈ-ਅਨੁਸ਼ਾਸਨ ਨਿਰਪੱਖਤਾ ਅਤੇ ਕੰਮ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਨਾਲ ਕਈ ਖੇਤਰਾਂ ‘ਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਹੁਨਰ ਪ੍ਰਦਾਨ ਕਰੇਗਾ | ਇਸ ਸੀ-ਪਾਈਟ ਸੰਸਥਾ ਚਾਹਵਾਨ ਨੌਜਵਾਨਾਂ ਨੂੰ ਫੌਜ ‘ਚ ਭਰਤੀ ਹੋਣ ਦੀ ਸਿਖਲਾਈ ਦਿੰਦੀ ਹੈ ਅਤੇ ਇਸ ‘ਚ ਰਹਿਣ-ਸਹਿਣ ਅਤੇ ਸਿਖਲਾਈ ਬਿਲਕੁਲ ਮੁਫ਼ਤ ਹੈ।

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ 14 ਸੀ-ਪਾਈਟ (C-PYTE) ਕੈਂਪ ਹਨ, ਇਨ੍ਹਾਂ ਸੀ-ਪਾਈਟ ਕੇਂਦਰਾਂ ਰਾਹੀਂ ਹੁਣ ਤੱਕ 2,52,656 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ | ਜਿਨ੍ਹਾਂ ‘ਚ 1,14,670 ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ |

ਉਨ੍ਹਾਂ ਦੱਸਿਆ ਕਿ ਪਿੰਡ ਖੇੜੀ ਵਿਖੇ ਸਥਾਪਿਤ ਹੋਣ ਵਾਲੇ ਕੈਂਪਸ ‘ਚ ਕਲਾਸ ਰੂਮ, ਰਹਿਣ-ਸਹਿਣ, ਖਾਣ-ਪੀਣ, ਆਧੁਨਿਕ ਖੇਡ ਮੈਦਾਨ ਸਮੇਤ ਉੱਚ ਦਰਜੇ ਦੀਆਂ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ । ਇਸ ਕੇਂਦਰ ‘ਚ ਹਰ ਸਾਲ 1200 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਪੰਜਾਬ ਦੇ ਬਾਕੀ 14 ਸੀ-ਪਾਈਟ ਕੈਂਪਸ ਵੀ ਕਲਾਸਾਂ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਇਸ ਕਾਰਜ ਲਈ 78.50 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੀ-ਪਾਈਟ ਦੇ ਪਿਛਲੇ 34 ਸਾਲਾਂ ਦੇ ਇਤਿਹਾਸ ‘ਚ ਕਿਸੇ ਵੀ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਲਈ ਅਜਿਹੇ ਯਤਨ ਨਹੀਂ ਕੀਤੇ।

ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਹੁਣ ਨੌਜਵਾਨਾਂ ਨੂੰ ਡਰੋਨ, ਸੁਰੱਖਿਆ ਸੇਵਾਵਾਂ ਅਤੇ ਖੁਦਾਈ ਦੀ ਸਿਖਲਾਈ ਵੀ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸੀ-ਪਾਈਟ ਕੈਂਪਸ ‘ਚ ‘ਸੈਂਟਰ ਆਫ ਐਕਸੀਲੈਂਸ ਇਨ ਡਰੋਨ ਟਰੇਨਿੰਗ, ਰਿਪੇਅਰ ਐਂਡ ਅਸੈਂਬਲੀ’ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀ-ਪਾਈਟ ਦੇ ਇਨ੍ਹਾਂ ਯਤਨਾਂ ਦਾ ਸਭ ਤੋਂ ਵੱਧ ਲਾਭ ਪੇਂਡੂ ਖੇਤਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲਦਾ ਹੈ।

Exit mobile version