Site icon TheUnmute.com

CM ਭਗਵੰਤ ਮਾਨ ਨੇ ਪਿੰਡ ਖੇੜੀ ‘ਚ C-PYTE ਸੈਂਟਰ ਦਾ ਰੱਖਿਆ ਨੀਂਹ ਪੱਥਰ, ਸੰਗਰੂਰ ਵਾਸੀਆਂ ਲਈ ਕੀਤਾ ਵੱਡਾ ਐਲਾਨ

Kheri village

ਚੰਡੀਗੜ੍ਹ, 31 ਜੁਲਾਈ 2024: ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ (Sangrur) ਦੇ ਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ 1200 ਬੱਚਿਆ ਨੂੰ ਆਰਮਡ ਫੋਰਸ ਦੀ ਟ੍ਰੇਨਿੰਗ ਦੇਣ ਲਈ 28 ਕਰੋੜ ਦਾ ਪ੍ਰੋਜੈਕਟ ਲਿਆਂਦਾ ਗਿਆ ਹੈ | ਇਸ ਤਹਿਤ ਬੱਚਿਆ ਨੂੰ ਡਰੋਨ ਦੀ ਟ੍ਰੇਨਿੰਗ ਵੀ ਦਿਤੀ ਜਾਵੇਗੀ ਜੋ ਕਿ ਬਿਲਕੁਲ ਮੁਫ਼ਤ ਹੋਵੇਗੀ | ਮੁੱਖ ਮੰਤਰੀ ਨੇ ਅੱਜ ਸੁਨਾਮ ਦੇ ਪਿੰਡ ਖੇੜੀ (Kheri village)  ‘ਚ C-PYTE ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ |

ਪਿੰਡ ਖੇੜੀ ‘ਚ ਸਥਿਤ 10 ਏਕੜ ਦੇ ਰੁਜ਼ਗਾਰ ਸਿਖਲਾਈ ਕੇਂਦਰ ਨੂੰ ਅਪਗ੍ਰੇਡ ਕੀਤਾ ਜਾਵੇਗਾ | ਜਿਹੜੇ ਨੌਜਵਾਨ ਜਾ ਬੱਚੇ ਪੁਲਿਸ, ਸੀਆਰਪੀਐਫ ‘ਚ ਜਾਣਾ ਚਾਹੁੰਦੇ ਹਨ, ਓਹਨਾ ਲਈ ਇੱਥੇ ਖਾਸ ਮੁਫ਼ਤ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ | ਇਹ ਖੇੜੀ ਪਿੰਡ ਸੰਗਰੂਰ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੈ ।

Exit mobile version