ਚੰਡੀਗੜ੍ਹ 19 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ (Ludhiana) ਵਿਖੇ ਨਵੇਂ ਸਵੈ-ਚਲਿਤ ਦੁੱਧ ਪ੍ਰੋਸੈਸਿੰਗ ਪਲਾਂਟ ਤੇ ਬਟਰ ਪਲਾਂਟ ਦਾ ਉਦਘਾਟਨ ਕੀਤਾ | ਇਹ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ 105 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ | ਇਸਦੇ ਨਾਲ ਹੀ ਇਸ ਪਲਾਟ ‘ਚ ਦੁੱਧ ਦੀ ਪ੍ਰੋਸੈਸਿੰਗ ਸਮਰੱਥਾ 9 ਲੱਖ ਲੀਟਰ ਪ੍ਰਤੀ ਦਿਨ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਮਹੀਨੇ ਤੋਂ ਪੰਜਾਬ ਦੇ ਸਿਸਟਮ ਨੂੰ ਦਰੁਸਤ ਕਰਨ ਲਈ ‘ਆਪ’ ਦੀ ਪੰਜਾਬ ਸਰਕਾਰ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਪੰਜਾਬ ਵਾਸੀਆਂ ਦੇ ਹਾਜ਼ਰੀ ਵਿਚ ਹੋਵੇਗੀ। ਉਨ੍ਹਾਂ ਪਿਛਲੀ ਸਰਕਾਰਾਂ ਦੇ ਤੰਜ ਕੱਸਦਿਆਂ ਕਿਹਾ ਪਹਿਲਾਂ ਤਰੱਕੀ ਸਿਰਫ਼ ਕਾਗਜ਼ਾਂ ਵਿਚ ਹੁੰਦੀ ਸੀ | ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਲਈ ਵਚਨਵੱਧ ਹੈ, ਜਿਸਦੀ ਸੂਬੇ ਦੀ ਜਨਤਾ ਗਵਾਹ ਹੋਵੇਗੀ |