Site icon TheUnmute.com

ਪਿੰਡ ‘ਚ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਨਾਂ ‘ਤੇ ਬਣੇਗਾ ਖੇਡ ਮੈਦਾਨ: CM ਭਗਵੰਤ ਮਾਨ

ਕੁਲਦੀਪ ਸਿੰਘ ਬਾਜਵਾ

ਗੁਰਦਾਸਪੁਰ 11 ਜਨਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੁਰਦਾਸਪੁਰ ਵਿੱਚ ਸ਼ਹੀਦ ਕਾਂਸਟੇਬਲ ਕੁਲਦੀਪ ਬਾਜਵਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ | ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕੁਲਦੀਪ ਬਾਜਵਾ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ | ਇਸ ਵਿੱਚ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਅਤੇ ਪੰਜਾਬ ਪੁਲਿਸ ਦੀ ਬੀਮਾ ਪਾਲਿਸੀ ਦੇ ਤਹਿਤ ਐਚਡੀਐੱਫਸੀ ਵਲੋਂ 1 ਕਰੋੜ ਦੀ ਰਾਸ਼ੀ ਸ਼ਾਮਲ ਹੈ |

ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸ਼ਹੀਦ ਕੁਲਦੀਪ ਸਿੰਘ ਬਾਜਵਾ ਦੇ ਨਾਂ ‘ਤੇ ਪਿੰਡ ਵਿੱਚ ਖੇਡ ਮੈਦਾਨ ਬਣਾਇਆ ਜਾਵੇਗਾ, ਜੋ ਫੌਜ ਅਤੇ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਇਥੇ ਆਪਣਾ ਅਭਿਆਸ ਕਰ ਸਕਣ | ਇਸਦੇ ਨਾਲ ਹੀ ਪਿੰਡ ਨੂੰ ਆਉਂਦੀ ਸੜਕ ਦਾ ਨਾਂ ਸ਼ਹੀਦ ਕੁਲਦੀਪ ਸਿੰਘ ਬਾਜਵਾ ਮਾਰਗ ਰੱਖਿਆ ਜਾਵੇਗਾ |

Exit mobile version