Site icon TheUnmute.com

CM ਭਗਵੰਤ ਮਾਨ ਨੇ ਮੁਕੇਰੀਆਂ ਬੱਸ ਹਾਦਸੇ ‘ਤੇ ਦੁੱਖ ਪ੍ਰਗਟਾਇਆ, ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਾ ਐਲਾਨ

Mukerian

ਚੰਡੀਗੜ੍ਹ, 17 ਜਨਵਰੀ 2024: ਹੁਸ਼ਿਆਰਪੁਰ ਦੇ ਮੁਕੇਰੀਆ (Mukerian) ‘ਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ | ਹੁਸ਼ਿਆਰਪੁਰ ‘ਚ ਪਠਾਨਕੋਟ ਹਾਈਵੇਅ ‘ਤੇ ਖੜ੍ਹੀ ਟਰਾਲੀ ਨਾਲ ਪੁਲਿਸ ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ‘ਚ ਇੱਕ ਬੀਬੀ ਮੁਲਾਜ਼ਮ ਅਤੇ ਏ.ਐੱਸ.ਆਈ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਬੱਸ ਵਿੱਚ ਸਫ਼ਰ ਕਰ ਰਹੇ 15 ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਮੁਕੇਰੀਆਂ (Mukerian) ਵਿਖੇ ਹੋਏ ਸੜਕੀ ਹਾਦਸੇ ‘ਚ ਸਾਡੇ ਪੰਜਾਬ ਪੁਲਿਸ ਦੇ 4 ਜਵਾਨਾਂ ਦੀ ਜਾਣ ਚੱਲੀ ਗਈ | ਨੀਤੀ ਮੁਤਾਬਕ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਤੇ 1 ਕਰੋੜ ਰੁਪਏ ਦੀ ਬੀਮਾ ਰਾਸ਼ੀ HDFC ਬੈਂਕ ਵੱਲੋਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਾਡਾ ਮਾਣ ਹੈ ਤੇ ਸਾਡੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਅਸੀਂ ਹਮੇਸ਼ਾ ਖੜ੍ਹੇ ਹਾਂ |

Exit mobile version