July 7, 2024 3:32 pm
Prof. Jagtar Singh Grewal

ਉੱਘੇ ਇਤਿਹਾਸਕਾਰ ਪ੍ਰੋ: ਜਗਤਾਰ ਸਿੰਘ ਗਰੇਵਾਲ ਦੇ ਦੇਹਾਂਤ ‘ਤੇ CM ਭਗਵੰਤ ਮਾਨ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 12 ਅਗਸਤ 2022: ਉੱਘੇ ਇਤਿਹਾਸਕਾਰ ਪ੍ਰੋ: ਜਗਤਾਰ ਸਿੰਘ ਗਰੇਵਾਲ (Prof. Jagtar Singh Grewal) ਦਾ ਬੀਤੇ ਦਿਨ 95 ਸਾਲਾਂ ਦੀ ਉਮਰ ‘ਚ ਦੇਹਾਂਤ ਹੋ ਗਿਆ। ਦੱਸ ਦਈਏ ਕਿ ਪ੍ਰੋ: ਜਗਤਾਰ ਸਿੰਘ ਗਰੇਵਾਲ ਮੱਧਕਾਲੀਨ ਤੇ ਆਧੁਨਿਕ ਭਾਰਤ ਦੇ ਨਾਲ-ਨਾਲ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਬਾਰੇ ਕੰਮ ਲਈ ਜਾਣੇ ਜਾਂਦੇ ਹਨ |

ਜਗਤਾਰ ਸਿੰਘ ਗਰੇਵਾਲ ਦੇ ਦੇਹਾਂਤ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਯਕੀਨਨ ਪੰਜਾਬ ‘ਚ ਇਤਿਹਾਸਕਾਰ ਵਜੋਂ ਇੱਕ ਯੁੱਗ ਦਾ ਅੰਤ ਹੋਇਆ ਹੈ…ਪ੍ਰੋ.ਸਾਬ੍ਹ ਦੀਆਂ ਲਿਖਤਾਂ-ਖੋਜ ਪੱਤਰ ਸਦਾ ਸਾਡੀ ਨੌਜਵਾਨੀ ਦੇ ਕੰਮ ਆਉਣਗੇ…ਪਰਮਾਤਮਾ ਅੱਗੇ ਅਰਦਾਸ…ਵਿੱਛੜੀ ਹੋਈ ਨੇਕ ਰੂਹ ਨੂੰ ਚਰਨਾਂ ‘ਚ ਥਾਂ ਦੇਣ |

ਪ੍ਰੋ: ਜਗਤਾਰ ਸਿੰਘ ਗਰੇਵਾਲ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ ਹਨ | ਉਨ੍ਹਾਂ ਨੇ 1963 ਵਿੱਚ ਲੰਡਨ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਪੀਐਚਡੀ ਪ੍ਰਾਪਤ ਕੀਤੀ। ਪ੍ਰੋ: ਜਗਤਾਰ ਸਿੰਘ ਗਰੇਵਾਲ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ਼ਿਮਲਾ ਦੇ ਡਾਇਰੈਕਟਰ ਅਤੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ | ਪ੍ਰੋ: ਜਗਤਾਰ ਸਿੰਘ ਗਰੇਵਾਲ ਨੂੰ ਸਾਲ 2005 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਪੰਜਾਬ ਦੇ ਉੱਘੇ ਇਤਿਹਾਸਕਾਰ ਪਦਮ ਸ਼੍ਰੀ ਪ੍ਰੋ.ਜਗਤਾਰ ਸਿੰਘ ਗਰੇਵਾਲ ਜੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ…ਯਕੀਨਨ ਪੰਜਾਬ ‘ਚ ਇਤਿਹਾਸਕਾਰ ਵਜੋਂ ਇੱਕ ਯੁੱਗ ਦਾ ਅੰਤ ਹੋਇਆ ਹੈ…ਪ੍ਰੋ.ਸਾਬ੍ਹ ਦੀਆਂ ਲਿਖਤਾਂ-ਖੋਜ ਪੱਤਰ ਸਦਾ ਸਾਡੀ ਨੌਜਵਾਨੀ ਦੇ ਕੰਮ ਆਉਣਗੇ…ਪਰਮਾਤਮਾ ਅੱਗੇ ਅਰਦਾਸ…ਵਿੱਛੜੀ ਹੋਈ ਨੇਕ ਰੂਹ ਨੂੰ ਚਰਨਾਂ ‘ਚ ਥਾਂ ਦੇਣ pic.twitter.com/bj8GwAaXpL

— Bhagwant Mann (@BhagwantMann) August 12, 2022