ਚੰਡੀਗੜ੍ਹ 18 ਮਈ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਐਨਜੀਟੀ ਦੇ ਉੱਚ ਅਧਿਕਾਰੀਆਂ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨਾਲ ਪੰਜਾਬ ਦੀ ਧਰਤੀ-ਪਾਣੀ ਦੇ ਵਿਸ਼ੇ ‘ਤੇ ਅਹਿਮ-ਚਰਚਾ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ-ਪਾਣੀ ਅਜੋਕੇ ਸਮੇਂ ਅਤੇ ਆਉਣ ਵਾਲੀਆਂ ਨਸਲਾਂ ਲਈ ਬਚਾਉਣਾ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ “ਆਓ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫ਼ਲਸਫ਼ੇ ‘ਤੇ ਰਲ਼-ਮਿਲ ਪਹਿਰਾ ਦੇਈਏ” |
ਅੱਜ NGT ਦੇ ਉੱਚ ਅਧਿਕਾਰੀਆਂ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਪੰਜਾਬ ਦੀ ਧਰਤੀ-ਪਾਣੀ ਦੇ ਵਿਸ਼ੇ ‘ਤੇ ਅਹਿਮ ਵਿਚਾਰ-ਚਰਚਾ ਹੋਈ
ਪੰਜਾਬ ਦੀ ਧਰਤੀ-ਪਾਣੀ ਅਜੋਕੇ ਸਮੇਂ ਅਤੇ ਆਉਣ ਵਾਲੀਆਂ ਨਸਲਾਂ ਲਈ ਬਚਾਉਣਾ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਹੈ। ਆਓ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫ਼ਲਸਫ਼ੇ ‘ਤੇ ਰਲ਼-ਮਿਲ ਪਹਿਰਾ ਦੇਈਏ pic.twitter.com/UCBjoQyVSK
— Bhagwant Mann (@BhagwantMann) May 17, 2022