Site icon TheUnmute.com

CM ਭਗਵੰਤ ਮਾਨ ਨੇ ਭਾਰਤ ਦੀ ਵਾਲੀਬਾਲ ਟੀਮ ਨੂੰ ਚਾਂਦੀ ਦਾ ਤਗਮਾ ਜਿੱਤਣ ‘ਤੇ ਦਿੱਤੀ ਵਧਾਈ

Indian volleyball team

ਚੰਡੀਗੜ੍ਹ 30 ਅਗਸਤ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਰੀਨ ਵਿਖੇ ਚੱਲ ਰਹੇ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ‘ਚ ਭਾਰਤ ਦੀ ਵਾਲੀਬਾਲ ਟੀਮ (Indian volleyball team)  ਨੂੰ ਚਾਂਦੀ ਦਾ ਤਮਗਾ ਜਿੱਤਣ ‘ਤੇ ਵਧਾਈ ਦਿੱਤੀ ਹੈ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ‘ਚ ਭਾਰਤ ਦੀ ਵਾਲੀਬਾਲ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ‘ਤੇ ਦਿਲੋਂ ਮੁਬਾਰਕਾਂ…

ਟੀਮ ‘ਚ ਸਾਡੇ ਮਾਨਸਾ ਜ਼ਿਲ੍ਹੇ ਦੇ ਜੋਸ਼ਨੂਰ ਨੇ ਵਧੀਆ ਖੇਡ ਦਿਖਾਈ…ਸਾਰੀ ਟੀਮ ਨੂੰ ਵਧਾਈਆਂ ਤੇ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ…ਚੱਕਦੇ ਇੰਡੀਆ…!

Exit mobile version