TheUnmute.com

CM ਭਗਵੰਤ ਮਾਨ ਨੇ ਕੋਵਿਡ ਹਾਲਾਤ ਦੇ ਮੱਦੇਨਜਰ ਪ੍ਰਧਾਨ ਮੰਤਰੀ ਮੋਦੀ ਦੀ ਨਾਲ ਕੀਤੀ ਬੈਠਕ

ਚੰਡੀਗੜ੍ਹ 27 ਅਪ੍ਰੈਲ 2022: ਦੇਸ਼ ‘ਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ (corona) ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ।ਜਿਸਦੇ ਚੱਲਦੇ ਸਹਿਤ ਵਿਭਾਗਾਂ ਅਤੇ ਜਨਤਾ ਦੀ ਚਿੰਤਾ ਵੱਧ ਗਈ ਹੈ | ਇਸਦੇ ਨਾਲ ਹੀ ਕੁਝ ਦੇਸ਼ ਦੇ ਸੂਬਿਆਂ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।

ਕੋਰੋਨਾ (corona) ਦੇ ਵਧਦੇ ਮਾਮਲਿਆਂ ਨੂੰ ਦੇਖ਼ਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੁੱਖ ਮੰਤਰੀ ਨਾਲ ਬੈਠਕ ਕੀਤੀ ਜਾ ਰਹੀ ਹੈ ਤੇ ਕੋਵਿਡ-19 ਦੇ ਹਾਲਾਤ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ਲੜਦੇ ਰਹਾਂਗੇ ਤੇ ਰਸਤੇ ‘ਚ ਕੱਢਦੇ ਰਹਾਂਗੇ।

CM Bhagwant Mann

ਕੋਰੋਨਾ ਵਾਇਰਸ ਖ਼ਿਲਾਫ਼ ਮਜ਼ਬੂਤ ਕਦਮ ਚੁੱਕੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਬੱਚਿਆਂ ‘ਚ ਜ਼ਿਆਦਾ ਕੋਰੋਨਾ ਦੇ ਮਾਮਲੇ ਵਧੇ ਹਨ। ਉਨ੍ਹਾਂ ਦਾ ਕਹਿਣਾ ਹੈ ਵੈਕਸੀਨ ਹੀ ਸਭ ਤੋਂ ਸੁਰੱਖਿਆ ਕਵੱਚ ਹੈ। ਸਕੂਲਾਂ ‘ਚ ਵਿਸ਼ੇਸ਼ ਅਭਿਆਨ ਦੀ ਲੋੜ ਹੈ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਭੇਜਣ ਤੋਂ ਮਨਾਹੀ ਕੀਤੀ ਹੈ ਜਿਨ੍ਹਾਂ ਦੀ ਉਮਰ 6 ਸਾਲ ਤੱਕ ਹੈ | ਤਾਂ ਜੋ ਬੱਚਿਆਂ ਨੂੰ ਇਸ ਲਾਗ ਤੋਂ ਬਚ ਸਕੇ |

Exit mobile version