ਚੰਡੀਗੜ੍ਹ 25 ਅਪ੍ਰੈਲ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ (Delhi) ਵਿਖੇ ਡਾ.ਅੰਬੇਡਕਰ ਇੰਸਟੀਚਿਊਟ ਆਫ਼ ਐਕਸੀਲੈਂਸ ਪਹੁੰਚ ਚੁੱਕੇ ਹਨ। ਇਸ ਦੌਰਾਨ ਸੀ ਐੱਮ ਭਗਵੰਤ ਮਾਨ (CM Bhagwant Mann) ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਿੱਖਿਆ ਮੰਤਰੀ ਮੀਤ ਹੇਅਰ, ਰਾਘਵ ਚੱਢਾ, ਮਨੀਸ਼ ਸਿਸੋਦੀਆ ਵੀ ਮੌਜੂਦ ਹਨ।
ਜਿਕਰਯੋਗਹੈ ਕਿ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਲਈ ਦਿੱਲੀ ਦੌਰੇ ‘ਤੇ ਹਨ। ਇਸ ਦੌਰਾਨ ਸੀ ਐੱਮ ਮਾਨ ਦਿੱਲੀ ਸਰਕਾਰ ਵੱਲੋਂ ਸਕੂਲਾਂ ਵਿਚ ਕੀਤੇ ਸੁਧਾਰ ਤੇ ਖੋਲ੍ਹੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦੋਵੇਂ ਰਾਜਾਂ ਦੇ ਸਿੱਖਿਆ ਤੇ ਸਿਹਤ ਮੰਤਰੀ ਤੇ ਸਰਕਾਰੀ ਅਧਿਕਾਰੀ ਮੌਜੂਦ ਰਹਿਣਗੇ।
ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਗਈ। ਉਨ੍ਹਾਂ ਵਲੋਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਉਹ ਕਿੱਥੇ ਪੜ੍ਹਦੇ ਸਨ ਤੇ ਉਨ੍ਹਾਂ ਨੇ ਇੱਥੇ ਦਾਖ਼ਲਾ ਲੈਣ ਲਈ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਕਿਉਂ ਛੱਡ ਦਿੱਤਾ। ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਥੇ ਜ਼ਿਆਦਾ ਸਹੂਲਤਾਂ ਹਨ। ਇਸ ਦੌਰਾਨ ਮਾਨ ਨੇ ਕਿਹਾ ਕਿ ਮੈਂ ਅਮਰੀਕਾ-ਕੈਨੇਡਾ ‘ਚ ਅਜਿਹੇ ਸਕੂਲ ਦੇਖੇ ਹਨ ਪਰ ਭਾਰਤ ‘ਚ ਨਹੀਂ। ਇਸ ਦੌਰਾਨ ਦਿੱਲੀ ਦੇ ਸਿੱਖਿਆ ਨਿਰਦੇਸ਼ਕ ਹਿਮਾਂਸ਼ੂ ਗੁਪਤਾ ਨੇ ਪੰਜਾਬ ਤੋਂ ਆਏ ਵਫ਼ਦ ਨੂੰ ਵੀ ਜਾਣਕਾਰੀ ਦਿੱਤੀ।