Site icon TheUnmute.com

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਪੰਜਾਬ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮੁਹਿੰਮ ਕਰਨਗੇ ਸ਼ੁਰੂ

Lok Sabha elections

ਚੰਡੀਗੜ੍ਹ, 11 ਮਾਰਚ 2024: ਆਮ ਆਦਮੀ ਪਾਰਟੀ (ਆਪ) ਕੁਝ ਸਮੇਂ ਬਾਅਦ ਆਪਣੀ ਲੋਕ ਸਭਾ ਚੋਣ (Lok Sabha elections) ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਦੌਰਾਨ ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ। ਇਸ ਸਬੰਧੀ ਮੋਹਾਲੀ ‘ਚ ਸਮਾਗਮ ਰੱਖਿਆ ਗਿਆ ਹੈ |

ਇਸ ਦੌਰਾਨ ਪੰਜਾਬ ਲੋਕ ਸਭਾ ਚੋਣ (Lok Sabha elections) ਲਈ ‘ਆਪ’ ਵੱਲੋਂ ‘ਸਸੰਦ ਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ’ ਦਾ ਨਾਅਰਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ‘ਆਪ’ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਵੇਰਵਾ ਵੀ ਤਿਆਰ ਕੀਤਾ ਗਿਆ ਹੈ। ਇਨ੍ਹਾਂ ਦੀ ਮੱਦਦ ਨਾਲ ਪਾਰਟੀ ਸਿੱਧੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ।

ਪੰਜਾਬ ਸਰਕਾਰ ਜ਼ੀਰੋ ਬਿੱਲ, ਘਰ-ਘਰ ਰੋਜ਼ਗਾਰ ਮੁਹਿੰਮ, ਆਮ ਆਦਮੀ ਕਲੀਨਿਕ, ਹਰ ਖੇਤ ਨਹਿਰੀ ਪਾਣੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਆਪਣੀ ਚੋਣ ਮੁਹਿੰਮ ਵਿੱਚ ਵੱਡੀਆਂ ਪ੍ਰਾਪਤੀਆਂ ਵਜੋਂ ਸ਼ਾਮਲ ਕਰੇਗੀ। ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਵੱਲੋਂ ਰੋਕੇ ਗਏ ਪੰਜਾਬ ਦੇ ਪੇਂਡੂ ਵਿਕਾਸ ਫੰਡ ਦਾ ਮੁੱਦਾ ਵੀ ਲੋਕਾਂ ਵਿੱਚ ਉਠਾਉਣਗੇ। ਇਸ ਵਾਰ ਸੂਬੇ ਵਿੱਚ ਚੋਣ ਪ੍ਰਚਾਰ ਦੀ ਵਾਗਡੋਰ ਪੂਰੀ ਤਰ੍ਹਾਂ ਸੀਐਮ ਭਗਵੰਤ ਮਾਨ ਦੇ ਹੱਥ ਵਿੱਚ ਹੋਵੇਗੀ।

Exit mobile version