Jalandhar bus stand

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਥੋੜੀ ਦੇਰ ‘ਚ ਪਹੁੰਚਣਗੇ ਜਲੰਧਰ ਬੱਸ ਸਟੈਂਡ

ਚੰਡੀਗੜ੍ਹ 15 ਜੂਨ 2022: ਅੱਜ ਪੰਜਾਬ ਤੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ (Volvo buses) ਸ਼ੁਰੂ ਹੋਣਗੀਆਂ | ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੁਝ ਹੋ ਦੇਰ ‘ਚ ਜਲੰਧਰ ਬੱਸ ਸਟੈਂਡ (Jalandhar bus stand) ਪਹੁੰਚਣ ਵਾਲੇ ਹਨ | ਦੋਵੇਂ ਮੁੱਖ ਮੰਤਰੀਆਂ ਵਲੋਂ ਅੱਜ ਦਿੱਲੀ ਹਵਾਈ ਅੱਡੇ ਜਾਣ ਵਾਲੀਆਂ ਸਰਕਾਰੀ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿੱਤੀ ਜਾਵੇਗੀ।

ਬੀਤੇ ਦਿਨ ਇਸ ਸਬੰਧੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜਲੰਧਰ ਬੱਸ ਸਟੈਂਡ (Jalandhar bus stand) ’ਤੇ ਸੁਰੱਖਿਆ ਦਾ ਜਾਇਜਾ ਲਿਆ ਗਿਆ | ਇਸ ਦੌਰਾਨ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਵੀ ਮੌਜੂਦ ਰਹੇ ।

Scroll to Top