TheUnmute.com

CM ਭਗਵੰਤ ਮਾਨ ਪਤਨੀ ਨਾਲ MOVIE Kali Jotta ਦੇਖਣ ਪਹੁੰਚੇ Elante Mall

ਚੰਡੀਗੜ੍ਹ, 3 ਫਰਵਰੀ 2023: ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮ ‘ਕਲੀ ਜੋਟਾ’ ਬੇਹੱਦ ਚਰਚਾ ’ਚ ਹੈ। ‘ਕਲੀ ਜੋਟਾ’ ਫ਼ਿਲਮ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ‘ਚ ਹਨ। ਇੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਅੱਜ ਫਿਲਮ ਦੀ ਸਟਾਰਕਾਸਟ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨਾਲ ਫਿਲਮ ਕਲੀ ਜੋਟਾ ਦੇ ਪ੍ਰੀਮੀਅਰ ਵਿੱਚ ਸ਼ਿਰਕਤ ਕੀਤੀ।

kali jhota

ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਦੁਆਰਾ ਕੀਤਾ ਗਿਆ ਹੈ ਅਤੇ ਫਿਲਮ ਹਰਿੰਦਰ ਕੌਰ ਦੁਆਰਾ ਲਿਖੀ ਗਈ ਹੈ, ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਤੋਂ ਇਲਾਵਾ ਅਦਾਕਾਰਾ ਵਾਮਿਕਾ ਗੱਬੀ ਨੇ ਫਿਲਮ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I ਫਿਲਮਜ਼ ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਸੰਨੀ ਰਾਜ, ਸਰਲਾ ਰਾਣੀ, ਵਰੁਣ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਹੈ।

 

Exit mobile version