​​Manikaran Sahib

ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ‘ਚ ਫਟਿਆ ਬੱਦਲ, ਕਈ ਘਰ ਤੇ ਕੈਂਪਿੰਗ ਸਾਈਟਾਂ ਤਬਾਹ

ਚੰਡੀਗੜ੍ਹ 06 ਜੁਲਾਈ 2022: ਇਸ ਸਮੇਂ ਦੀ ਵੱਡੀ ਖ਼ਬਰ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ​​(Manikaran Sahib)ਦੇ ਚੋਜ ਇਲਾਕੇ ਵਿੱਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਸਥਾਨਕ ਛਲਾਲ ਪੰਚਾਇਤ ਦੇ ਮੁਖੀ ਚੂਨੀ ਲਾਲ ਨੇ ਦੱਸਿਆ ਕਿ ਬੱਦਲ ਫਟਣ ਕਾਰਨ ਚੋਜ ਵਿੱਚ ਇੱਕ ਹੋਮਸਟੇ, ਦਰਜਨਾਂ ਘਰਾਂ ਅਤੇ ਕੈਂਪਿੰਗ ਸਾਈਟ ਅਤੇ ਬ੍ਰਿਜ ਨੂੰ ਭਾਰੀ ਨੁਕਸਾਨ ਪਹੁੰਚਿਆਂ ਹੈ |

ਪ੍ਰਾਪਤ ਜਾਣਕਰੀ ਅਨੁਸਾਰ ਬੱਦਲ ਫਟਣ ਦੀ ਇਹ ਘਟਨਾ ਮਨੀਕਰਨ ਅਤੇ ਕਸੋਲ ‘ਚ ਸਵੇਰ 5 ਵਜੇ ਵਾਪਰੀ ਹੈ | ਇਸ ਘਟਨਾ ‘ਚ ਕੁਝ ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ।
ਇਸ ਦੇ ਨਾਲ ਹੀ ਕਿਨੌਰ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ NH-5 ਨੂੰ ਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਟੀਮ ਹਾਈਵੇ ਨੂੰ ਖੋਲ੍ਹਣ ਲਈ ਲੱਗੀ ਹੋਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਕੁੱਲੂ ਅਧੀਨ ਪੈਂਦੇ ਮਨੀਕਰਨ ਘਾਟੀ ਦੀ ਪਾਰਵਤੀ ਨਦੀ ਦੀ ਸਹਾਇਕ ਨਦੀ ਨਾਲਾ ਚੋਜ ਪਿੰਡ ਵਿੱਚ ਬੁੱਧਵਾਰ ਸਵੇਰੇ ਅਚਾਨਕ ਪਾਣੀ ਵਧ ਗਿਆ।

Scroll to Top