Site icon TheUnmute.com

ਕੈਪਟਨ ਦੇ ਕਰੀਬੀ ਇਸ ਵਿਧਾਇਕ ਦੀ ਸਿਆਸਤ ‘ਚ ਹੋ ਸਕਦੀ ਹੈ ਵਾਪਸੀ, ਇਸ ਪਾਰਟੀ ‘ਚ ਹੋ ਸਕਦੇ ਨੇ ਸ਼ਾਮਲ

arvind khanna

ਲੁਧਿਆਣਾ 27 ਦਸੰਬਰ 2021 : ਪੰਜਾਬ ਵਿਧਾਨ ਸਭਾ ਚੋਣਾਂ (Punjab Assembly elections) ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹਨ, ਜਿਸ ਦੌਰਾਨ ਨੇਤਾਵਾਂ ਵਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਰਿਹਾ ਹੈ, ਇਨ੍ਹਾਂ ‘ਚ ਪਹਿਲਾ ਦਲਬਦਲੁ ਨੇਤਾਵਾਂ ਦਾ ਰੁੱਖ ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਸੀ, ਪਾਰਟੀਆਂ ਬਦਲਣ ਵਾਲੇ ਨੇਤਾਵਾਂ ਦਾ ਰੁਝਾਨ ਹੁਣ ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਪਾਰਟੀ ਵੱਲ ਹੋ ਗਿਆ ਹੈ, ਹੁਣ ਰਾਣਾ ਸੋਢੀ ਦੇ ਬਾਅਦ ਇਹ ਹੋਰ ਨੇੜੇ ਰਹੇ ਅਰਵਿੰਦ ਖੰਨਾ (Arvind khanna)ਦਾ ਨਾਂ ਵੀ ਸੁਣਨ ਨੂੰ ਮਿਲ ਰਿਹਾ ਹੈ, ਅਰਵਿੰਦ ਖੰਨਾ (Arvind khanna) ਨੇ ਆਪਣਾ ਸਿਆਸੀ ਕਰੀਅਰ ਦੀ ਸ਼ੁਰੂਆਤ ਅਕਾਲੀ ਦਲ ਤੋਂ ਕੀਤੀ ਸੀ, ਇਸ ਦੇ ਨਾਲ ਹੀ ਸੰਗਰੂਰ ਅਤੇ ਧੂਰੀ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ, ਪਰ 2015 ‘ਚ ਉਨ੍ਹਾਂ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਇਸ ਤੋਂ ਬਾਅਦ ਸਿਆਸੀ ਗੁਮਨਾਮਤਾ ‘ਚ ਚਲੇ ਗਏ ਸਨ,

2022 ਦੀਆਂ ਚੋਣਾਂ ‘ਚ ਅਕਾਲੀ ਦਲ ਜਾਂ ਕਾਂਗਰਸ ਰਾਹੀਂ ਸਿਆਸਤ ‘ਚ ਉਨ੍ਹਾਂ ਦੀ ਵਾਪਸੀ ਦੀ ਚਰਚਾ ਸੀ ਕਿ ਅਚਾਨਕ ਭਾਜਪਾ ਦਾ ਨਾਂ ਸਾਹਮਣੇ ਆ ਗਿਆ ਹੈ। ਇਸ ਦਾ ਕਾਰਨ ਕੈਪਟਨ ਨਾਲ ਉਨ੍ਹਾਂ ਦੀ ਨੇੜਤਾ ਨੂੰ ਮੰਨਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਖੰਨਾ ਜਲਦੀ ਹੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੇ ਭਾਜਪਾ ਦੇ ਚੋਟੀ ਦੇ ਨੇਤਾਵਾਂ ਨਾਲ ਬੈਠਕ ਕੀਤੀ ਹੈ। ਉਨ੍ਹਾਂ ਦੇ ਸੰਗਰੂਰ ਅਤੇ ਧੂਰੀ ਦੀ ਬਜਾਏ ਲੁਧਿਆਣਾ ਦੀ ਸ਼ਹਿਰੀ ਸੀਟ ਤੋਂ ਚੋਣ ਲੜਨ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।

Exit mobile version