Site icon TheUnmute.com

Mexico: ਕਲੌਡੀਆ ਸ਼ੀਨਬੌਮ ਮੈਕਸੀਕੋ ਦੀ ਪਹਿਲੀ ਬੀਬੀ ਰਾਸ਼ਟਰਪਤੀ ਬਣੀ

Mexico

ਚੰਡੀਗੜ੍ਹ, 03 ਅਕਤੂਬਰ 2024: ਅਮਰੀਕੀ ਮਹਾਂਦੀਪ ਦੇ ਇੱਕ ਦੇਸ਼ ਮੈਕਸੀਕੋ (Mexico) ਨੂੰ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਕਲੌਡੀਆ ਸ਼ੀਨਬੌਮ ਨੇ ਰਾਜਧਾਨੀ ਮੈਕਸੀਕੋ ਸਿਟੀ ‘ਚ ਦੇਸ਼ ਦੀ ਪਹਿਲੀ ਬੀਬੀ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਕਲੌਡੀਆ ਸ਼ੀਨਬੌਮ ਆਪਣੇ ਦੇਸ਼ ਦੀ 66ਵੀਂ ਰਾਸ਼ਟਰਪਤੀ ਬਣੀ ਹੈ।

ਕਲੌਡੀਆ ਸ਼ੀਨਬੌਮ ਨੇ ਅਜਿਹੇ ਸਮੇਂ ਸਹੁੰ ਚੁੱਕੀ ਹੈ ਜਦੋਂ ਦੇਸ਼ ਅਪਰਾਧਿਕ ਹਿੰਸਾ ਨਾਲ ਘਿਰਿਆ ਹੋਇਆ ਹੈ। ਸਹੁੰ ਚੁੱਕਣ ਤੋਂ ਬਾਅਦ ਕਲਾਉਡੀਆ ਸ਼ੀਨਬੌਮ ਨੇ ਦ੍ਰਿੜਤਾ ਨਾਲ ਕਿਹਾ ਕਿ ਉਹ ਦੇਸ਼ ‘ਚ ਵੱਧ ਰਹੀ ਹਿੰਸਾ ਅਤੇ ਅਪਰਾਧ ਨੂੰ ਜੜ੍ਹੋਂ ਪੁੱਟਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ‘ਸਮਾਜਿਕ ਨੀਤੀ’ ਦੀ ਵਰਤੋਂ ਕਰੇਗੀ।

ਕਲੌਡੀਆ ਇਸ ਤੋਂ ਪਹਿਲਾਂ ਮੈਕਸੀਕੋ ਦੀ ਮੇਅਰ ਰਹਿ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸਤੋਂ ਪਹਿਲਾਂ ਇੱਕ ਵਿਗਿਆਨੀ ਸੀ। ਕਲੌਡੀਆ ਨੇ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦੀ ਥਾਂ ਮੈਕਸੀਕੋ (Mexico) ਦੇ ਰਾਸ਼ਟਰਪਤੀ ਵਜੋਂ, ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਸਪੈਨਿਸ਼ ਬੋਲਣ ਵਾਲੇ ਦੇਸ਼ ਨੂੰ ਚੁਣਿਆ ਹੈ । 62 ਸਾਲਾ ਕਲੌਡੀਆ ਸ਼ੇਨਬੌਮ ਨੇ ਛੇ ਸਾਲ ਦੇ ਕਾਰਜਕਾਲ ਲਈ ਕਾਂਗਰਸ ਹਾਊਸ ਦੇ ਪ੍ਰਧਾਨ ਵਜੋਂ ਅਹੁਦੇ ਦੀ ਸਹੁੰ ਚੁੱਕੀ।

ਕਲੌਡੀਆ ਦੇਸ਼ ਦੀ ਆਰਥਿਕਤਾ ਦੀਆਂ ਸਮੱਸਿਆਵਾਂ ਨੂੰ ਵੀ ਗੰਭੀਰਤਾ ਨਾਲ ਦੇਖਦੀ ਹੈ। ਇਸ ਦੌਰਾਨ ਮਾਹਰਾਂ ਦਾ ਕਹਿਣਾ ਹੈ ਕਿ ਸ਼ੇਨਬੌਮ ਲਈ ਮਾਫੀਆ ਅਤੇ ਅਪਰਾਧ ਨਾਲ ਨਜਿੱਠਣਾ ਆਸਾਨ ਨਹੀਂ ਹੋਵੇਗਾ।

Exit mobile version