July 5, 2024 12:08 am
Patiala

ਪਟਿਆਲਾ ਵਿਖੇ ਸ਼ਿਵ ਸੈਨਾ ਤੇ ਸਿੱਖ ਜਥੇਬੰਦੀਆਂ ‘ਚ ਝੜਪ, ਫਿਲਹਾਲ ਸਥਿਤੀ ਕਾਬੂ ਹੇਠ

ਚੰਡੀਗੜ੍ਹ 29 ਅਪ੍ਰੈਲ 2022: ਅੱਜ ਪਟਿਆਲਾ (Patiala) ਵਿੱਚ ਸ਼ਿਵ ਸੈਨਾ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਮਾਰਚ ਨੂੰ ਲੈ ਕੇ ਝੜਪ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਦੋ ਵੱਖ-ਵੱਖ ਧਰਮਾਂ ਨਾਲ ਸਬੰਧਤ ਜਥੇਬੰਦੀਆਂ ਦੀ ਪੁਲਿਸ ਨਾਲ ਝੜਪ ਹੋ ਗਈ। ਜਲੂਸ ਨੂੰ ਰੋਕਣ ‘ਤੇ ਇਕ ਸੰਗਠਨ ਨੇ ਪੁਲਿਸ ‘ਤੇ ਪਥਰਾਅ ਕੀਤਾ।

ਇਸ ਦੌਰਾਨ ਪਟਿਆਲਾ ‘ਚ ਤਣਾਅ ਦਾ ਮਾਹੌਲ ਬਣ ਗਿਆ ਸੀ ਜਿਸ ‘ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਹਾਲਾਤਾਂ ਨੂੰ ਕਾਬੂ ਹੇਠ ਕਰ ਲਿਆ ਹੈ । ਪੁਲਿਸ ਦਾ ਬਿਆਨ ਆਇਆ ਹੈ ਕਿ ਕਿਸੇ ਨੂੰ ਵੀ ਜਲੂਸ ਕੱਢਣ ਨਹੀਂ ਦਿੱਤਾ ਗਿਆ। ਮੌਕੇ ‘ਤੇ ਕਾਬੂ ਪਾਉਣ ਲਈ ਐਸ.ਐਸ.ਪੀ ਨੇ ਪਹੁੰਚ ਕੇ ਹਵਾਈ ਫਾਇਰਿੰਗ ਕੀਤੀ।

ਇਸਦੇ ਨਾਲ ਹੀ ਪਟਿਆਲਾ ਡੀ ਸੀ ਵਲੋਂ ਪੰਜਾਬ ਦੇ ਸਮੂਹ ਵੀਰਾਂ-ਭੈਣਾਂ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰਦਿਆਂ ਦੱਸਿਆ ਕਿ ਮੌਜੂਦਾ ਸਥਿਤੀ ਕਾਬੂ ਹੇਠ ਹੈ ਅਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਡੀ ਸੀ ਨੇ ਕਿਹਾ ਕਿ ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਸਾਰੇ ਉਪਾਅ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਮੁੜ ਅਪੀਲ ਕੀਤੀ ਕਿ ਲੋਕ ਬੇਬੁਨਿਆਦ ਖ਼ਬਰਾਂ ਜਾ ਗ਼ਲਤ ਜਾਣਕਾਰੀ ਸੋਸ਼ਲ ਮੀਡੀਆ ‘ਤੇ ਅੱਗੇ ਨਾ ਫੈਲਾਉਣ।