Site icon TheUnmute.com

ਪੱਟੀ ‘ਚ ਨਿਹੰਗ ਸਿੰਘਾਂ ਤੇ ਕੁਝ ਵਿਅਕਤੀਆਂ ਵਿਚਾਲੇ ਝੜੱਪ, ਇੱਕ ਨੌਜਵਾਨ ਦੀ ਗਈ ਜਾਨ

Patti

ਪੱਟੀ , 30 ਜੁਲਾਈ 2024: ਪੱਟੀ (Patti) ‘ਚ ਨਿਹੰਗ ਸਿੰਘਾਂ ਅਤੇ ਕੁਝ ਵਿਅਕਤੀਆਂ ਵਿਚਾਲੇ ਝੜੱਪ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਲੜਾਈ ਦੀ ਘਟਨਾ ਪੱਟੀ ਦੇ ਵਾਰਡ ਨੰਬਰ-6 ਦੀ ਦੱਸੀ ਜਾ ਰਹੀ ਹੈ | ਇਸ ਲੜਾਈ ‘ਚ ਇੱਕ ਨੌਜਵਾਨ ਦੇ ਗੁੱਟ ‘ਤੇ ਕੱਟ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਖੂਨ ਬਹਿਣ ਕਾਰਨ ਉਸਦੀ ਜਾਨ ਚਲੀ ਗਈ |

ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਨਿਹੰਗ ਸਿੰਘਾਂ ਦਾ ਕੁਝ ਵਿਅਕਤੀਆਂ ਨਾਲ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ। ਨਿਹੰਗ ਸਿੰਘ ਇਕ ਘਰ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਕਾਫ਼ੀ ਧੱਕਾਮੁੱਕੀ ਹੁੰਦੀ ਹੈ | ਫਿਰ ਘਰ ਤੋਂ ਬਾਹਰ ਜਾ ਕੇ ਦੋਵੇਂ ਧਿਰਾਂ ਵਿਚਾਲੇ ਇੱਟਾਂ-ਰੋਡੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਝੜੱਪ ਹੋ ਗਈ | ਮ੍ਰਿਤਕ ਦਾ ਪਛਾਣ ਸ਼ੰਮੀ ਕੁਮਾਰ ਪੁਰੀ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮੁਤਾਬਕ ਦੋਵਾਂ ਧਿਰਾਂ ‘ਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

Exit mobile version