Site icon TheUnmute.com

ਕੇਂਦਰੀ ਜੇਲ੍ਹ ਬਠਿੰਡਾ ‘ਚ ਹੈੱਡ ਵਾਰਡਨ ਅਤੇ ਕੈਦੀ ਵਿਚਾਲੇ ਝੜਪ, ਕੈਦੀ ਖ਼ਿਲਾਫ਼ ਕੇਸ ਦਰਜ

Central Jail Bathinda

ਚੰਡੀਗੜ੍ਹ 23 ਜਨਵਰੀ 2023: ਕੇਂਦਰੀ ਜੇਲ੍ਹ ਬਠਿੰਡਾ (Central Jail Bathinda) ਵਿੱਚ ਇੱਕ ਕੈਦੀ ਨੇ ਹੈੱਡ ਵਾਰਡਨ ਨਾਲ ਝੜਪ ਕਰਕੇ ਉਸਦੀ ਵਰਦੀ ਫਾੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੁਲਜ਼ਮ ਕੈਦੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਹਾਇਕ ਜੇਲ੍ਹ ਸੁਪਰਡੈਂਟ ਸ਼ਿਵ ਕੁਮਾਰ ਨੇ ਕੈਂਟ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਹੈੱਡ ਵਾਰਡਨ ਜਸਵਿੰਦਰ ਸਿੰਘ ਸਾਰੇ ਕੈਦੀਆਂ ਨੂੰ ਬੰਦ ਕਰ ਰਿਹਾ ਸੀ।

ਇਸ ਦੌਰਾਨ ਕੈਦੀ ਜਸਪ੍ਰੀਤ ਸਿੰਘ ਵਾਸੀ ਭਵਾਨੀਗੜ੍ਹ ਨੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਹੈੱਡ ਵਾਰਡ ਨਾਲ ਉਲਝ ਗਿਆ। ਇਸ ਦੌਰਾਨ ਉਸ ਨੇ ਹੈੱਡ ਵਾਰਡਨ ਜਸਵਿੰਦਰ ਸਿੰਘ ਦੀ ਵਰਦੀ ਫਾੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਉਕਤ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version