Site icon TheUnmute.com

CJI: ਜਸਟਿਸ ਡੀ.ਵਾਈ ਚੰਦਰਚੂੜ ਹੋਣਗੇ ਦੇਸ਼ ਦੇ 50ਵੇਂ ਚੀਫ਼ ਜਸਟਿਸ

Justice DY Chandrachud

ਚੰਡੀਗੜ੍ਹ 11 ਅਕਤੂਬਰ 2022: ਦੇਸ਼ ਦੇ ਚੀਫ਼ ਜਸਟਿਸ ਯੂ ਯੂ ਲਲਿਤ ਨੇ ਆਪਣੇ ਤੋਂ ਬਾਅਦ ਅਗਲੇ ਸੀਜੇਆਈ ਵਜੋਂ ਜਸਟਿਸ ਡੀ.ਵਾਈ ਚੰਦਰਚੂੜ (DY Chandrachud) ਸਿੰਘ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ। ਕੇਂਦਰ ਸਰਕਾਰ ਨੇ ਜਸਟਿਸ ਯੂ ਯੂ ਲਲਿਤ ਨੂੰ ਆਪਣੇ ਉੱਤਰਾਧਿਕਾਰੀ ਦਾ ਨਾਂ ਦੇਣ ਲਈ ਕਿਹਾ ਸੀ। ਇਸਦੇ ਨਾਲ ਹੀ ਯੂ ਯੂ ਲਲਿਤ ਨੇ ਮੰਗਲਵਾਰ 11 ਅਕਤੂਬਰ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਜਸਟਿਸ ਚੰਦਰਚੂੜ ਸਿੰਘ ਦਾ ਨਾਂ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜਸਟਿਸ ਯੂਯੂ ਲਲਿਤ ਅਗਲੇ ਮਹੀਨੇ ਯਾਨੀ 8 ਨਵੰਬਰ ਨੂੰ ਸੀਜੇਆਈ ਦੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ।

ਸੁਪਰੀਮ ਕੋਰਟ ਦੇ ਜੱਜਾਂ ਦੀ ਮੀਟਿੰਗ ਵਿੱਚ ਜਸਟਿਸ ਯੂ ਯੂ ਲਲਿਤ ਨੇ ਆਪਣੇ ਉੱਤਰਾਧਿਕਾਰੀ ਵਜੋਂ ਜਸਟਿਸ ਡੀ.ਵਾਈ ਚੰਦਰਚੂੜ ਦੇ ਨਾਂ ਦੀ ਸਿਫਾਰਸ਼ ਕੀਤੀ ਹੈ । ਜਸਟਿਸ ਯੂ ਯੂ ਲਲਿਤ ਇਸ ਸਮੇਂ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ 74 ਦਿਨਾਂ ਦੇ ਛੋਟੇ ਕਾਰਜਕਾਲ ਤੋਂ ਬਾਅਦ 8 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਦੀ ਥਾਂ ‘ਤੇ ਜਸਟਿਸ ਡੀ.ਵਾਈ ਚੰਦਰਚੂੜ ਦੇਸ਼ ਦੇ 50ਵੇਂ ਚੀਫ਼ ਜਸਟਿਸ ਹੋਣਗੇ। ਜਸਟਿਸ ਚੰਦਰਚੂੜ 9 ਨਵੰਬਰ ਨੂੰ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ।

Exit mobile version